ਕੈਲੀਫੋਰਨੀਆ ''ਚ ਅੱਗ ਨਾਲ 35 ਲੋਕਾਂ ਦੀ ਮੌਤ, ਅਣਗਿਣਤ ਲਾਪਤਾ

10/14/2017 12:01:53 PM

ਸੋਨੋਮਾ,ਵਾਰਤਾ— ਅਮਰੀਕਾ 'ਚ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਣਗਿਣਤ ਲਾਪਤਾ ਹਨ। ਐਤਵਾਰ ਰਾਤੀ ਭੜਕੀ ਇਸ ਅੱਗ ਕਾਰਨ 5700 ਮਕਾਨ ਅਤੇ ਦੁਕਾਨਾਂ ਸੜ੍ਹ ਗਈਆਂ ਹਨ ਅਤੇ ਘੱਟ ਤੋਂ ਘੱਟ 25 ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਜਾਣਾ ਪਿਆ। ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਸੋਨੋਮਾ ਕਾਊਂਟੀ 'ਚ ਅੱਗ ਲੱਗਣ ਤੋਂ ਬਾਅਦ ਲਾਪਤਾ ਹੋਏ 200 ਲੋਕਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਕਰੀਬ ਇਕ ਲੱਖ 90 ਹਜ਼ਾਰ ਏਕੜ 'ਚ ਫੈਲੀ ਇਸ ਅੱਗ ਕਾਰਨ ਕੈਲੀਫੋਰਨੀਆ 'ਚ 84 ਸਾਲਾਂ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਦੇ ਇਤਹਾਸ 'ਚ ਸਭ ਤੋਂ ਵਿਨਾਸ਼ਕਾਰੀ ਅੱਗ ਹੈ। 8 ਹਜ਼ਾਰ ਤੋਂ ਜ਼ਿਆਦਾ ਫਾਇਰ ਬ੍ਰਿਗੇਡ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੱਕ ਉਹ ਇਸ ਕੰਮ 'ਚ ਸਫਲ ਨਹੀਂ ਹੋ ਸਕੇ ਹਨ।


Related News