ਇਟਲੀ ''ਚ ਮਨਾਇਆ ਜਾ ਰਿਹੈ ਖਾਲਸਾ ਪੰਥ ਦਾ 322ਵਾਂ ਸਾਜਨਾ ਦਿਵਸ
Tuesday, Apr 13, 2021 - 03:43 AM (IST)
ਰੋਮ (ਕੈਂਥ) ਸਾਹਿਬੇ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਵਿੱਚੋ ਊਚ ਨੀਚ ਤੇ ਜਾਤ-ਪਾਤ ਨੂੰ ਖਤਮ ਕਰਕੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਸਿੱਖ ਧਰਮ ਵਿੱਚ ਹਰ ਇੱਕ ਵਰਗ ਤੇ ਔਰਤ ਮਰਦ ਨੂੰ ਬਰਾਬਰਤਾ ਦਾ ਸਤਿਕਾਰ ਦਿੱਤਾ ਤੇ ਖਾਲਸਾ ਪੰਥ ਦੀ ਸਿਰਜਣਾ ਨਾਲ ਗੁਰੂ ਦੇ ਸਿੰਘ ਨੂੰ ਵਿਲੱਖਣ ਰੂਪ ਦਿੰਦਿਆਂ ਜ਼ੁਲਮ ਖ਼ਿਲਾਫ਼ ਲੜਣ ਵਾਲਾ ਮਹਾਯੋਧਾ ਬਣਾਇਆ। ਇਤਿਹਾਸ ਗਵਾਹ ਹੈ ਕਿ ਗੁਰੂ ਦੇ ਸਿੰਘ ਨੇ ਬੇਸਹਾਰਾ ਤੇ ਲਾਚਾਰਾਂ ਦੇ ਹੱਕਾਂ ਲਈ ਜ਼ਾਲਿਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਤੇ ਆਪਾ ਵਾਰ ਕੇ ਵੀ ਧਰਮ ਦੀ ਰਾਖੀ ਕੀਤੀ।
ਇਹ ਵੀ ਪੜ੍ਹੋ- ਨਿੱਜੀ ਸਕੂਲ ਦਾ ਕਾਰਾ, ਤਨਖਾਹ ਲਈ 13 ਮਹੀਨਿਆਂ ਤੋਂ ਅਧਿਆਪਕਾਂ ਨੂੰ ਲਗ ਰਿਹਾ ਲਾਰਾ
ਅੱਜ ਦੁਨੀਆਂ ਭਰ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਵੱਲੋ ਮਹਾਨ ਖਾਲਸਾ ਪੰਥ ਦਾ 322ਵਾਂ ਸਾਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ।ਇਸ ਮੌਕੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਵਲੋਂ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੈਸਾਖੀ ਦੀਆਂ ਕੋਟਿਨ ਕੋਟਿ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਹੀ ਗੁਰਦੁਆਰਾ ਸਾਹਿਬਾਂ ਦੀਆਂ ਕਮੇਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੋਵਿਡ-19 ਕਾਰਨ ਇਟਲੀ ਭਰ ਵਿੱਚ ਸਿੱਖ ਧਰਮ ਦੇ ਗੁਰਪੁਰਬ ਵੱਡੇ ਪੱਧਰ 'ਤੇ ਨਹੀ ਮਨਾ ਹੋ ਰਹੇ ਕਿਉਂਕਿ ਸਭ ਨੇ ਸਰਕਾਰ ਵਲੋਂ ਕੋਵਿਡ ਦੇ ਮੱਦੇਨਜਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੈ।ਇਸ ਮਹਾਂਮਾਰੀ ਦੇ ਭਿਆਨਕ ਸਮੇਂ ਵਿੱਚ ਆਪਾਂ ਸਾਰੇ ਰਲਮਿਲ ਕੇ ਗੁਰਦੁਆਰਾ ਸਾਹਿਬਾਂ 'ਚ' ਵੈਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਖੰਡ ਪਾਠ ਅਤੇ ਸਹਿਜ ਪਾਠ ਜੀ ਕਰਨ ਦਾ ਉਪਰਾਲਾ ਕਰੀਏ ਤੇ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਤੇ ਜੀਵਨ ਨੂੰ ਸਫਲਾ ਕਰ ਸਕੀਏ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਆਪਣਾ ਕੀਮਤੀ ਕੁਮੈਂਟ ਕਰਕੇ ਜ਼ਰੂਰ ਦੱਸੋ।