ਯੂ.ਏ.ਈ. : ਭਾਰਤੀ ਵਿਅਕਤੀ ਨੇ ਤੀਜੀ ਮੰਜਿਲ ਤੋਂ ਮਾਰੀ ਛਾਲ, ਗੰਭੀਰ ਜ਼ਖਮੀ
Monday, Jul 30, 2018 - 09:58 PM (IST)

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਇਕ ਭਾਰਤੀ ਵਿਅਕਤੀ ਨੇ ਕਰਜ਼ ਮੰਗਣ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਅਪਾਰਟਮੈਂਟ ਦੀ ਤੀਜੀ ਮੰਜਿਲ ਤੋਂ ਕਥਿਤ ਤੌਰ 'ਤੇ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗਲਫ ਨਿਊਜ਼ ਦੀ ਖਬਰ 'ਚ ਸੋਮਵਾਰ ਨੂੰ ਕਿਹਾ ਗਿਆ ਕਿ 32 ਸਾਲ ਦੇ ਇਸ ਭਾਰਤੀ ਵਿਅਕਤੀ ਦੀ ਪਛਾਣ ਸਿਰਫ ਏ.ਕੇ. ਦੇ ਤੌਰ 'ਤੇ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸ ਦਾ ਈ ਲੋਕਾਂ ਨਾਲ ਵਿੱਤੀ ਵਿਵਾਦ ਹੈ। ਸ਼ਾਰਜਾਹ ਪੁਲਸ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਕੁਝ ਕਰਜ਼ਦਾਤਾ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਤੋਂ ਬਚਣ ਲਈ ਉਹ ਅਲ ਬੁਹੇਰਾਹ ਇਲਾਕੇ 'ਚ ਸਥਿਤ ਅਪਾਰਟਮੈਂਟ ਦੀ ਤੀਜੀ ਮੰਜਿਲ ਤੋਂ ਛਾਲ ਮਾਰ ਦਿੱਤੀ ਤੇ ਜ਼ਖਮੀ ਹੋ ਗਿਆ। ਖਬਰ ੁਮੁਤਾਬਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦਾ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।