ਦੱਖਣੀ ਫਿਲੀਪੀਨ 'ਚ ਭਿਆਨਕ ਹੜ੍ਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 31 ਲੋਕਾਂ ਦੀ ਮੌਤ
10/28/2022 5:08:31 PM

ਇੰਟਰਨੈਸ਼ਨਲ ਡੈਸਕ (ਬਿਊਰੋ) : ਦੱਖਣੀ ਫਿਲੀਪੀਨ 'ਚ ਰਾਤ ਭਰ ਪਏ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋਂ-ਘੱਟ 31 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਦਕਿ 9 ਲੋਕ ਹੁਣ ਵੀ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਆਪਣੇ ਘਰਾਂ 'ਚ ਹੀ ਫਸੇ ਹੋਈ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਸਾਬਕਾ ਗੁਰੀਲਾ ਮਿਲੀਸ਼ੀਆ ਰਾਹੀਂ ਨਿਯੰਤਰਿਤ 5 ਮੁਸਲਿਮ ਖ਼ੁਦਮੁਖਤਿਆਰ ਪ੍ਰਾਂਤ ਦੇ ਗ੍ਰਹਿ ਮੰਤਰੀ ਨਗੁਇਬ ਸਿਨਾਰੀਮਬੋ ਨੇ ਦੱਸਿਆ ਕਿ 3 ਸ਼ਹਿਰ ਕੁਦਰਤੀ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਜ਼ਿਆਦਾਤਰ ਮੌਤਾਂ ਹੜ੍ਹ ਜਾਂ ਫਿਰ ਮਲਬੇ ਹੇਠਾਂ ਦੱਬਣ ਕਾਰਨ ਹੋਈਆਂ ਹਨ।
ਇਹ ਵੀ ਪੜ੍ਹੋ- ਇਸ ਹਫ਼ਤੇ ਹੱਸ ਰਿਹਾ ਹੈ 'ਸੂਰਜ'! ਨਾਸਾ ਦੇ ਉਪਗ੍ਰਹਿ ਨੇ ਲਈ ਸ਼ਾਨਦਾਰ ਤਸਵੀਰ
ਸਿਨਾਰਿਮਬੋ ਨੇ ਦੱਸਿਆ ਕਿ ਸਾਰੀ ਰਾਤ ਮੀਂਹ ਪੈਣ ਕਾਰਨ ਮਲਬੇ ਦੇ ਨਾਲ ਪਾਣੀ ਪਹਾੜਾਂ 'ਚੋਂ ਹੁੰਦਾ ਹੋਇਆ ਨਦੀ 'ਚ ਆ ਗਿਆ , ਜਿਸ ਕਾਰਨ ਹੜ੍ਹ ਆ ਗਿਆ। ਉਨ੍ਹਾਂ ਕਿਹਾ ਕਿ ਉਮੀਦ ਕਰਦਾ ਹਾਂ ਕਿ ਮੌਤਾਂ ਦੀ ਗਿਣਤੀ 'ਚ ਵਾਧਾ ਨਾ ਹੋਵੇ ਪਰ ਹੁਣ ਤੱਕ ਵੀ ਕੁਝ ਇਲਾਕਿਆਂ 'ਚ ਪਹੁੰਚਾਇਆ ਨਹੀਂ ਜਾ ਸਕਿਆ। ਸ਼ੁੱਕਰਵਾਰ ਸਵੇਰ ਤੋਂ ਮੀਂਹ ਘੱਟ ਪੈਣ ਕਾਰਨ ਕੁਝ ਇਲਾਕਿਆਂ 'ਚ ਹੜ੍ਹ ਦਾ ਪਾਣੀ ਵੀ ਘੱਟ ਗਿਆ ਹੈ। ਇਸ ਤੋਂ ਇਲਾਵਾ ਸਿਨਾਰਿਮਬੋ ਨੇ ਦੱਸਿਆ ਕਿ ਮੇਅਰ, ਗਵਰਨਰ ਅਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਆਂਢੀ ਸ਼ਹਿਰਾਂ ਦਾਤੂ ਓਡਿਨ ਸਿਨਸੁਆਤ ਅਤੇ ਦਾਤੂ ਬਲਾਹ ਸਿਨਸੁਆਤ 'ਚ 26 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਉਪੀ ਸ਼ਹਿਰ 'ਚ 5 ਲੋਕਾਂ ਦੀ ਮੌਤ ਹੋ ਗਈ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।