3000 ਹਜ਼ਾਰ ਸਾਲ ''ਚ ਇਕ ਵਾਰ ਦਿਖਾਈ ਦਿੰਦਾ ਹੈ ਇਹ ਫੁੱਲ

Thursday, Oct 26, 2017 - 11:21 AM (IST)

ਬੀਜ਼ਿੰਗ(ਬਿਊਰੋ)— ਦੁਨੀਆ ਦੇ ਕਈ ਇਲਾਕਿਆਂ ਵਿਚ ਇਕ ਅਜਿਹਾ ਫੁੱਲ ਪਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਮਾਨਤਾ ਹੈ ਕਿ ਇਹ 3 ਹਜ਼ਾਰ ਸਾਲ ਵਿਚ ਇਕ ਵਾਰ ਦਿਖਾਈ ਦਿੰਦਾ ਹੈ। ਇਸ ਫੁੱਲ ਦਾ ਸੰਸਕ੍ਰਿਤ ਨਾਮ ”dumbara ਹੈ, ਜਿਸਦਾ ਮਤਲੱਬ ਹੈ ਸਵਰਗ ਦਾ ਫੁੱਲ। ਪਿਛਲੇ ਕਈ ਸਾਲਾਂ ਵਿਚ ਦੁਨੀਆਭਰ ਵਿਚ ਇਸ ਨੂੰ ਦੇਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸਭ ਤੋਂ ਤਾਜ਼ਾ ਮਾਮਲਾ 2007 ਦਾ ਹੈ ਜਦੋਂ ਚੀਨ ਦੇ ਡੇ. ਡਿੰਗ ਨੇ ਇਸ ਫੁੱਲ ਨੂੰ ਲੱਭਿਆ ਸੀ। ਉਨ੍ਹਾਂ ਦੇ ਗਾਰਡਨ ਵਿਚ 38 ਫੁੱਲਾਂ ਦਾ ਇਕ ਗੁੱਛਾ ਵਿਖਾਈ ਦਿੱਤਾ ਸੀ।
ਗੌਤਮ ਬੁੱਧ ਦੇ ਜਨਮ ਤੋਂ ਪਹਿਲਾਂ ਦਿਖਿਆ ਸੀ ਫੁੱਲ
ਅਜਿਹੀ ਮਾਨਤਾ ਹੈ ਕਿ ਸਭ ਤੋਂ ਪਹਿਲਾਂ ਧਰਤੀ ਉੱਤੇ ਇਹ ਫੁੱਲ ਭਗਵਾਨ ਗੌਤਮ ਬੁੱਧ ਦੇ ਜਨਮ ਤੋਂ ਪਹਿਲਾਂ ਦਿਖਾਈ ਦਿੱਤਾ ਸੀ। ਇਸ ਤੋਂ ਬਾਅਦ 1997 ਵਿਚ ਸਾਊਥ ਕੋਰੀਆ ਦੇ ਇਕ ਮੰਦਰ ਵਿਚ ਭਗਵਾਨ ਬੁੱਧ ਦੀ ਮੂਰਤੀ ਉੱਤੇ ਇਹ ਉੱਗਿਆ ਸੀ। ਬੋਧੀ ਗ੍ਰੰਥਾਂ ਵਿਚ ਇਸ ਫੁੱਲ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।
ਨੰਗੀਆਂ ਅੱਖਾਂ ਨਾਲ ਨਹੀਂ ਦਿਸਦਾ ਇਹ ਫੁੱਲ
ਇਸ ਫੁੱਲ ਦੀ ਖਾਸੀਅਤ ਇਹ ਹੈ ਕਿ ਜਿੱਥੇ ਵੀ ਇਹ ਉੱਗਦਾ ਹੈ ਉੱਥੇ ਖੁਸ਼ਬੂ ਫੈਲ ਜਾਂਦੀ ਹੈ ਪਰ ਨੰਗੀਆਂ ਅੱਖਾਂ ਨਾਲ ਇਸ ਫੁੱਲ ਨੂੰ ਦੇਖਿਆ ਹੀ ਨਹੀਂ ਜਾ ਸਕਦਾ ਹੈ। ਇਸ ਨੂੰ ਦੇਖਣ ਲਈ ਮੈਗਨੀਫਾਇੰਗ ਲੈਂਸ ਜਾਂ ਫਿਰ ਮਾਈਕਰੋਸਕੋਪ ਦੀ ਜ਼ਰੂਰਤ ਪੈਂਦੀ ਹੈ।


Related News