ਇਟਲੀ ਦੇ ਕੈਫੇ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਧਾਨ ਮੰਤਰੀ ਦੀ ਦੋਸਤ ਸਮੇਤ 3 ਔਰਤਾਂ ਦੀ ਮੌਤ

Monday, Dec 12, 2022 - 04:18 PM (IST)

ਇਟਲੀ ਦੇ ਕੈਫੇ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪ੍ਰਧਾਨ ਮੰਤਰੀ ਦੀ ਦੋਸਤ ਸਮੇਤ 3 ਔਰਤਾਂ ਦੀ ਮੌਤ

ਰੋਮ (ਵਾਰਤਾ)- ਇਟਲੀ ਦੀ ਰਾਜਧਾਨੀ ਰੋਮ ਵਿਚ ਇਕ ਵਿਅਕਤੀ ਦੇ ਕੈਫੇ ਵਿਚ ਗੋਲੀਬਾਰੀ ਕਰਨ ਨਾਲ ਇੱਥੋਂ ਦੀ ਨਵੀਂ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਦੋਸਤ ਸਮੇਤ 3 ਔਰਤਾਂ ਦੀ ਮੌਤ ਹੋ ਗਈ ਹੈ ਅਤੇ 4 ਹੋਰ ਲੋਕ ਜ਼ਖ਼ਮੀ ਹੋ ਗਏ। ਬੀਬੀਸੀ ਨੇ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਇਟਲੀ ਦੇ ਲਾ ਰਿਪਬਲਿਕਾ ਅਖ਼ਬਾਰ ਨੇ ਦੱਸਿਆ ਕਿ ਘਟਨਾ ਸਮੇਂ ਕੈਫੇ ਦੇ ਅੰਦਰ ਲੋਕ ਸਥਾਨਕ ਬਲਾਕ ਦੀ ਰੈਜ਼ੀਡੈਂਟਸ ਕਮੇਟੀ ਦੇ ਹਿੱਸੇ ਵਜੋਂ ਮੀਟਿੰਗ ਕਰ ਰਹੇ ਸਨ ਅਤੇ ਕਮੇਟੀ ਦੀ ਉਪ ਪ੍ਰਧਾਨ ਲੁਸੀਆਨਾ ਸਿਓਰਬਾ ਫਿਡੇਨ ਵੀ ਕੈਫੇ ਵਿੱਚ ਮੌਜੂਦ ਸੀ।

ਇਹ ਵੀ ਪੜ੍ਹੋ: ਸਾਵਧਾਨ! ਜੰਮੀ ਹੋਈ ਝੀਲ 'ਤੇ ਖੇਡ ਰਹੇ ਬੱਚੇ ਪਾਣੀ 'ਚ ਡੁੱਬੇ, ਬਾਹਰ ਕੱਢੇ 4 ਬੱਚਿਆਂ ਨੂੰ ਪਿਆ ਦਿਲ ਦਾ ਦੌਰਾ

PunjabKesari

ਉਸ ਦੌਰਾਨ ਇੱਕ ਹਮਲਾਵਰ ਕੈਫੇ ਦੇ ਅੰਦਰ ਆ ਕੇ ਚੀਕਿਆ 'ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ' ਅਤੇ ਅਗਲੇ ਹੀ ਪਲ ਉਸ ਨੇ ਆਪਣੀ ਪਿਸਤੌਲ ਨਾਲ ਫਾਈਰਿੰਗ ਕਰ ਦਿੱਤੀ। ਹਮਲਾਵਰ ਨੂੰ ਕੈਫੇ ਵਿੱਚ ਮੌਜੂਦ ਹੋਰਨਾਂ ਨੇ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਇਸ ਹਮਲੇ ਵਿੱਚ 3 ਔਰਤਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 2 ਔਰਤਾਂ ਅਤੇ 2 ਪੁਰਸ਼ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਨਾਲ ਵਾਪਰਿਆ ਭਾਣਾ, 2 ਬੱਚਿਆਂ ਦੀ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ

ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਮਾਰੀਆਂ ਗਈਆਂ ਔਰਤਾਂ ਵਿੱਚੋਂ ਇੱਕ ਦਾ ਨਾਂ ਨਿਕੋਲੇਟਾ ਗੋਲੀਸਾਨੋ ਦੱਸਿਆ ਹੈ, ਜੋ ਉਨ੍ਹਾਂ ਦੀ ਦੋਸਤ ਸੀ। ਇਸ ਤੋਂ ਇਲਾਵਾ ਹੋਰ ਮ੍ਰਿਤਕ ਔਰਤਾਂ ਐਲੀਜ਼ਾਬੇਟਾ ਸਿਲੇਨਜ਼ੀ ਅਤੇ ਸਬੀਨਾ ਸਪੇਰਾਂਡੀਓ ਹਨ। ਬੀਬੀਸੀ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਰੋਮ ਦੇ ਮੇਅਰ ਰਾਬਰਟ ਗੁਆਲਟੀਰੀ ਨੇ ਇਸ ਹਮਲੇ ਨੂੰ ਹਿੰਸਕ ਦੱਸਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਮੇਟੀ ਦੇ ਕੁਝ ਬੋਰਡ ਮੈਂਬਰਾਂ ਨਾਲ ਹਮਲਾਵਰ ਦਾ ਪਿਛਲਾ ਕੁਝ ਵਿਵਾਦ ਰਿਹਾ ਹੈ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ 'ਚ 3 ਮਹੀਨੇ ਪਹਿਲਾਂ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ


author

cherry

Content Editor

Related News