3 ਪੁਲਾੜ ਯਾਤਰੀ 5 ਮਹੀਨਿਆਂ ਦੀ ਮੁਹਿੰਮ ''ਤੇ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ

09/14/2017 10:58:13 AM

ਬਾਏਕੋਨੂਰ (ਕਜ਼ਾਖਿਸਤਾਨ) (ਏ. ਐੱਫ. ਪੀ.)— ਅਮਰੀਕਾ ਦੇ 2 ਅਤੇ ਰੂਸ ਦਾ 1 ਪੁਲਾੜ ਯਾਤਰੀ 5 ਮਹੀਨਿਆਂ ਦੀ ਮੁਹਿੰਮ 'ਤੇ ਬੁੱਧਵਾਰ ਨੂੰ ਕੌਮਾਂਤਰੀ ਪੁਲਾੜ ਕੇਂਦਰ ਪਹੁੰਚੇ। ਉਹ ਕਜ਼ਾਖਿਸਤਾਨ 'ਚ ਬਾਏਕੋਨੂਰ ਕੋਸਮੋਡ੍ਰੋਮ ਤੋਂ ਰਵਾਨਾ ਹੋਏ ਸਨ। 
ਰੂਸ ਦੀ ਰੋਸਕੋਸਮੋਸ ਪੁਲਾੜ ਏਜੰਸੀਆਂ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਦੱਸਿਆ ਕਿ ਸੋਯੂਜ ਐੱਮ. ਐੱਮ. -6 ਪੁਲਾੜ ਗੱਡੀ ਭਾਰਤੀ ਸਮੇਂ ਅਨੁਸਾਰ ਸਵੇਰੇ 8.25 ਮਿੰਟ 'ਤੇ ਸਫਲਤਾਪੂਰਵਕ ਆਈ. ਐੱਸ. ਐੱਸ. ਪਹੁੰਚੀ। ਰੂਸੀ ਏਜੰਸੀਆਂ ਦੇ ਅਲੇ ਕਸਾਂਦਰ ਮਿਸੂਕਿਨ ਅਤੇ ਨਾਸਾ ਦੇ ਮਾਰਕ ਵੈਂਦੇ ਹੇਈ ਅਤੇ ਉਨ੍ਹਾਂ ਦੇ ਤਜਰਬੇਕਾਰ ਸਹਿ-ਮੁਲਾਜ਼ਮ ਜੋ ਓਕਾਬਾ ਨੂੰ ਲੈ ਕੇ ਜਾਣ ਵਾਲੀ ਉਪਰੋਕਤ ਪੁਲਾੜ ਗੱਡੀ ਨੂੰ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਤੜਕੇ 3.17 ਮਿੰਟ 'ਤੇ ਲਾਂਚ ਕੀਤਾ ਗਿਆ ਸੀ।


Related News