ਸਰਕਾਰ ਨੇ ਜਾਰੀ ਕੀਤਾ 30 ਕਰੋੜ ਦਾ ਪੈਂਡਿੰਗ GST ਸ਼ੇਅਰ, ਮੁਲਾਜ਼ਮਾਂ ਨੂੰ ਸਮੇਂ ’ਤੇ ਤਨਖ਼ਾਹ ਮਿਲਣ ਦਾ ਰਸਤਾ ਸਾਫ

07/03/2024 3:12:41 PM

ਲੁਧਿਆਣਾ (ਹਿਤੇਸ਼)- ਨਗਰ ਨਿਗਮ ਮੁਲਾਜ਼ਮਾਂ ਨੂੰ ਸਮੇਂ ’ਤੇ ਤਨਖਾਹ ਮਿਲਣ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਦੇ ਤਹਿਤ ਸਰਕਾਰ ਵੱਲੋਂ 30 ਕਰੋੜ ਦਾ ਪੈਂਡਿੰਗ ਜੀ. ਐੱਸ. ਟੀ. ਸ਼ੇਅਰ ਰਿਲੀਜ਼ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਲਈ 28 ਜੂਨ ਤੱਕ ਇੰਤਜ਼ਾਰ ਕਰਨਾ ਪਿਆ ਸੀ, ਜਿਸ ਦੀ ਵਜ੍ਹਾ ਸਰਕਾਰ ਵੱਲੋਂ ਸਮੇਂ ’ਤੇ ਜੀ. ਐੱਸ. ਟੀ. ਸ਼ੇਅਰ ਰਿਲੀਜ਼ ਨਾ ਕਰਨ ਦੇ ਰੂਪ ਵਿਚ ਸਾਹਮਣੇ ਆਈ ਸੀ।

ਇਸ ਮਾਮਲੇ ’ਚ ‘ਜਗ ਬਾਣੀ’ ਵੱਲੋਂ ਖ਼ੁਲਾਸਾ ਕੀਤਾ ਗਿਆ ਸੀ ਕਿ ਨਗਰ ਨਿਗਮ ਵੱਲੋਂ ਬਜਟ ਵਿਚ ਜੀ. ਐੱਸ. ਟੀ. ਸ਼ੇਅਰ ਮਿਲਣ ਨੂੰ ਲੈ ਕੇ ਜੋ ਟਾਰਗੈੱਟ ਰੱਖਿਆ ਗਿਆ ਸੀ, ਉਸ ਦੇ ਮੁਤਾਬਕ ਫੰਡ ਰਿਲੀਜ਼ ਨਹੀਂ ਕੀਤਾ ਗਿਆ। ਹੁਣ ਜੁਲਾਈ ਸ਼ੁਰੂ ਹੋਣ ’ਤੇ ਇਸ ਬਕਾਇਆ ’ਚ ਇਸ ਮਹੀਨੇ ਦਾ 52 ਕਰੋੜ ਹੋਰ ਜੁੜ ਗਿਆ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਨਗਰ ਨਿਗਮ ਨੂੰ ਲਗਭਗ 30 ਕਰੋੜ ਦਾ ਜੀ. ਐੱਸ. ਟੀ. ਸ਼ੇਅਰ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਘਰੋਂ 'ਗਾਇਬ' ਹੋਈ ਕੁੜੀ ਦੇ ਫ਼ੋਨ ਨੇ ਪਰਿਵਾਰ ਦਾ ਕੱਢਿਆ ਤ੍ਰਾਹ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਜਿਸ ਨਾਲ ਨਗਰ ਨਿਗਮ ਮੁਲਾਜ਼ਮਾਂ ਨੂੰ ਇਸ ਮਹੀਨੇ ਸਮੇਂ ’ਤੇ ਤਨਖਾਹ ਰਿਲੀਜ਼ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਇਸ ਸਬੰਧ ’ਚ ਆਰਡਰ ਕਮਿਸ਼ਨਰ ਦਾ ਚਾਰਜ ਸੰਭਾਲ ਰਹੀ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਵੀ ਨਗਰ ਨਿਗਮ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ।

ਅੰਕੜਿਆਂ ’ਤੇ ਇਕ ਨਜ਼ਰ

- ਨਗਰ ਨਿਗਮ ਵੱਲੋਂ ਪਾਸ ਕੀਤਾ ਗਿਆ ਹੈ 990 ਕਰੋੜ ਦਾ ਬਜਟ

- 625 ਕਰੋੜ ਜੀ. ਐੱਸ. ਟੀ. ਸ਼ੇਅਰ ਮਿਲਣ ਦਾ ਰੱਖਿਆ ਗਿਆ ਹੈ ਟਾਰਗੈੱਟ

- ਹਰ ਮਹੀਨੇ ਮਿਲਣ ਚਾਹੀਦੇ ਹਨ 52 ਕਰੋੜ

- 4 ਮਹੀਨੇ ’ਚ ਮਿਲਣਾ ਚਾਹੀਦਾ 208 ਕਰੋੜ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News