ਸਾਊਦੀ ਅਰਬ 'ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਇਕ ਬੱਚਾ ਜ਼ਖਮੀ

Monday, Jul 01, 2019 - 10:09 AM (IST)

ਸਾਊਦੀ ਅਰਬ 'ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਇਕ ਬੱਚਾ ਜ਼ਖਮੀ

ਜੇਦਾਹ— ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਚ ਇਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਬੱਚਾ ਜ਼ਖਮੀ ਹੋ ਗਿਆ। ਘਟਨਾ ਸ਼ੁੱਕਰਵਾਰ ਅਤੇ ਸ਼ਨੀਵਾਰ ਵਿਚਕਾਰ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ ਜਦ ਇਕ ਹੀ ਪਰਿਵਾਰ ਦੇ ਚਾਰ ਮੈਂਬਰ, ਜਿਨ੍ਹਾਂ 'ਚ ਸਈਦ ਜੈਨੁਲ ਅਬੀਦੀਨ, ਉਨ੍ਹਾਂ ਦੀ ਪਤਨੀ ਸਈਦ ਆਤਿਆ ਬਾਨੂ ਅਤੇ ਉਨ੍ਹਾਂ ਦੇ ਪੁੱਤਰ ਸਈਦ ਮੁਰਤਜਾ ਅਤੇ ਸਈਦ ਇਸਮਾਇਲ ਮਦੀਨਾ ਤੋਂ ਜੇਦਾਹ ਜਾ ਰਹੇ ਸਨ। ਪਰਿਵਾਰ ਕਾਰ ਰਾਹੀਂ ਤੀਰਥ ਯਾਤਰਾ ਕਰ ਰਿਹਾ ਸੀ। 

ਸੜਕ ਹਾਦਸੇ 'ਚ ਪਤੀ, ਪਤਨੀ ਅਤੇ ਇਕ ਬੇਟੇ ਦੀ ਮੌਤ ਹੋ ਗਈ ਜਦਕਿ ਦੂਜਾ ਬੇਟਾ ਸਈਦ ਇਸਮਾਇਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਈਦ ਦਾ ਸਾਊਦੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਈਦ ਜੁਨੈਲ ਅਬੀਦੀਨ ਦੇ ਜੀਜੇ ਅਲੀ ਮਿਆ ਨੇ ਸਾਊਦੀ ਅਰਬ 'ਚ ਸਥਿਤ ਭਾਰਤੀ ਦੂਤਘਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਭਾਰਤ ਭੇਜਣ 'ਚ ਮਦਦ ਕਰਨ।
ਅਲੀ ਨੇ ਕਿਹਾ,''ਸਾਰੇ ਮ੍ਰਿਤਕ ਹੈਦਰਾਬਾਦ ਦੇ ਮੁਸ਼ੀਰਾਬਾਦ ਦੇ ਰਹਿਣ ਵਾਲੇ ਸਨ। ਸਈਦ ਜੈਨੁਲ ਅਬੀਦੀਨ ਸਾਊਦੀ ਅਰਬ 'ਚ ਪਿਛਲੇ 40 ਸਾਲ ਤੋਂ ਕੰਮ ਕਰ ਰਹੇ ਸਨ। ਉਹ ਜੇਦਾਹ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ।''


Related News