ਬ੍ਰਾਜ਼ੀਲ ਜੇਲ੍ਹ ''ਚ ਲੱਗੀ ਅੱਗ, 3 ਕੈਦੀਆਂ ਦੀ ਮੌਤ ਅਤੇ 40 ਤੋਂ ਵਧੇਰੇ ਜ਼ਖਮੀ

Thursday, Feb 16, 2023 - 10:42 AM (IST)

ਬ੍ਰਾਜ਼ੀਲ ਜੇਲ੍ਹ ''ਚ ਲੱਗੀ ਅੱਗ, 3 ਕੈਦੀਆਂ ਦੀ ਮੌਤ ਅਤੇ 40 ਤੋਂ ਵਧੇਰੇ ਜ਼ਖਮੀ

ਬ੍ਰਾਸੀਲੀਆ (ਆਈ.ਏ.ਐੱਨ.ਐੱਸ.): ਦੱਖਣੀ ਬ੍ਰਾਜ਼ੀਲ ਦੀ ਇਕ ਜੇਲ੍ਹ ਵਿਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ ਤਿੰਨ ਕੈਦੀਆਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੈਨਟੈਂਟਰੀ ਅਫੇਅਰਜ਼ ਕਮਿਸ਼ਨ ਦੇ ਮੁਖੀ ਵਿਲੀਅਮ ਸ਼ਿਨਜ਼ਾਟੋ ਨੇ ਕਿਹਾ ਕਿ ਸਾਂਤਾ ਕੈਟਰੀਨਾ ਰਾਜ ਦੇ ਫਲੋਰੀਨੋਪੋਲਿਸ ਦੇ ਪੈਨਟੈਂਟੀਰੀ ਦੇ ਇਕ ਸੈੱਲ ਵਿੱਚ ਬੁੱਧਵਾਰ ਨੂੰ ਇੱਕ ਗੱਦੇ ਤੋਂ ਅੱਗ ਫੈਲੀ ਸੀ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਰਕਾਰ ਨੇ ਨਾਗਰਿਕਾਂ 'ਤੇ ਸੁੱਟਿਆ 'ਪੈਟਰੋਲ ਬੰਬ', ਮੁੜ ਵਧਾਈਆਂ ਕੀਮਤਾਂ

ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਬ੍ਰਾਜ਼ੀਲ ਦੇ ਆਰਡਰ ਆਫ਼ ਲਾਇਰਜ਼, ਦੇਸ਼ ਦੀ ਚੋਟੀ ਦੀ ਬਾਰ ਐਸੋਸੀਏਸ਼ਨ ਦੇ ਅਨੁਸਾਰ ਤਿੰਨੋਂ ਪੀੜਤਾਂ ਦੀ ਮੌਤ ਧੂੰਏਂ ਵਿਚ ਸਾਹ ਲੈਣ ਕਾਰਨ ਹੋਈ। ਬ੍ਰਾਜ਼ੀਲ ਦੇ ਨਿਊਜ਼ ਨੈੱਟਵਰਕ ਗਲੋਬੋ ਨਿਊਜ਼ ਨੇ ਕਿਹਾ ਕਿ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਅਤੇ ਇਹ ਜੇਲ੍ਹ ਦੇ ਹੋਰ ਹਿੱਸਿਆਂ ਤੱਕ ਨਹੀਂ ਫੈਲੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News