ਦੱਖਣੀ ਕੋਰੀਆ : ਟਰੱਕ ਦੀ ਟੱਕਰ 'ਚ 3 ਲੋਕਾਂ ਦੀ ਮੌਤ ਤੇ 17 ਹੋਰ ਜ਼ਖਮੀ

Wednesday, Mar 08, 2023 - 04:51 PM (IST)

ਸਿਓਲ (ਏਜੰਸੀ): ਦੱਖਣ-ਪੱਛਮੀ ਦੱਖਣੀ ਕੋਰੀਆ ਵਿੱਚ ਇੱਕ ਖੇਤੀਬਾੜੀ ਸਹਿਕਾਰੀ ਮੁਖੀ ਲਈ ਵੋਟ ਪਾਉਣ ਦੀ ਉਡੀਕ ਕਰ ਰਹੇ ਲੋਕਾਂ ਦੀ ਕਤਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਸਮਾਚਾਰ ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 50 ਤੋਂ ਵੱਧ ਪੋਤੇ-ਪੜਪੋਤੇ

ਸਿਓਲ ਤੋਂ ਲਗਭਗ 240 ਕਿਲੋਮੀਟਰ ਦੱਖਣ ਵਿਚ ਸੁਨਚਾਂਗ ਵਿਚ ਇਕ ਖੇਤੀਬਾੜੀ ਸਹਿਕਾਰੀ ਇਮਾਰਤ ਦੀ ਪਾਰਕਿੰਗ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਖਾਦ ਲੈ ਕੇ ਜਾ ਰਿਹਾ ਇਕ ਟਨ ਵਜ਼ਨ ਵਾਲਾ ਟਰੱਕ ਲਗਭਗ 20 ਲੋਕਾਂ ਦੇ ਸਮੂਹ ਨਾਲ ਟਕਰਾ ਗਿਆ, ਜੋ ਨਵੇਂ ਸਹਿਕਾਰੀ ਨੇਤਾ ਦੀ ਚੋਣ ਲਈ ਵੋਟਿੰਗ ਕਰਨ ਲਈ ਖੜ੍ਹੇ ਸਨ। ਇਹਨਾਂ ਵਿਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਜ਼ਿਆਦਾਤਰ ਪੀੜਤ ਬਜ਼ੁਰਗ ਸਨ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਰੋਮ ਨੇੜੇ 2 ਜਹਾਜ ਆਪਸ 'ਚ ਟਕਰਾਏ, ਦੋਨਾਂ ਪਾਇਲਟਾਂ ਦੀ ਮੌਤ

12 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ। ਟਰੱਕ ਡਰਾਈਵਰ, ਜਿਸ ਦੀ ਉਮਰ 70 ਦੇ ਦਹਾਕੇ ਵਿੱਚ ਹੈ, ਨੂੰ ਮੌਕੇ 'ਤੇ ਰੰਗੇ ਹੱਥੀ ਅਪਰਾਧੀ ਵਜੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਦੁਰਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੀ ਹੈ, ਇਹ ਮੰਨਦੇ ਹੋਏ ਕਿ ਇਹ ਸੰਭਵ ਤੌਰ 'ਤੇ ਖਰਾਬ ਡਰਾਈਵਿੰਗ ਕਾਰਨ ਹੋਇਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News