ਕੈਨੇਡਾ ਪਹੁੰਚੇ ਢਾਡੀ ਜਥੇ ਦੇ 3 ਸਾਥੀ ਫ਼ਰਾਰ, ਪੁਲਸ ਕੋਲ ਸ਼ਿਕਾਇਤ ਦਰਜ

01/24/2023 12:07:24 PM

ਕਾਲਾ ਸੰਘਿਆਂ (ਨਿੱਝਰ)- ਪੰਜਾਬ ਤੋਂ ਕੈਨੇਡਾ ਪਹੁੰਚੇ ਤਿੰਨ ਵਿਅਕਤੀਆਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਪੰਜਾਬ ਤੋਂ ਜਸਵਿੰਦਰ ਸਿੰਘ ਸ਼ਾਂਤ ਨਕੋਦਰ ਵਾਲਿਆਂ ਦਾ ਢਾਡੀ ਜਥਾ ਵਿਕਟੋਰੀਆ ਦੇ ਗੁਰਦੁਆਰਾ ਸਾਹਿਬ ਦੀ ਸਪਾਂਸਰਸ਼ਿਪ 'ਤੇ ਕੈਨੇਡਾ ਆਇਆ ਹੋਇਆ ਸੀ। ਜਿਸ ਦੇ 3 ਢਾਡੀ ਕੈਲਗਰੀ ਆਉਣ ਉਪਰੰਤ ਆਪਣੇ ਸਾਥੀ ਨੂੰ ਬਿਨਾਂ ਦੱਸੇ ਕਥਿਤ ਤੌਰ 'ਤੇ ਫ਼ਰਾਰ ਹੋ ਗਏ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹਰਵਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਇਹ ਜਥਾ ਕੁਝ ਦਿਨ ਵਿਕਟੋਰੀਆ ਰਹਿਣ ਉਪਰੰਤ ਸਾਡੇ ਕੋਲ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ 9 ਜਨਵਰੀ, 2023 ਨੂੰ ਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ’ਚ ਇਕ ਸਿੱਖ ਵਿਅਕਤੀ ’ਤੇ ਹਮਲਾ, ਲੱਥੀ ਦਸਤਾਰ, ਸਾਹਮਣੇ ਆਇਆ ਮੇਅਰ ਦਾ ਬਿਆਨ

ਉਨ੍ਹਾਂ ਦੱਸਿਆ ਕਿ ਜਥੇ ਦੇ ਤਿੰਨ ਮੈਂਬਰ ਕੈਲਗਰੀ ਦੇ ਗੁਰਦੁਆਰਾ ਸਾਹਿਬ ਵਿਚ ਵੀ ਦੀਵਾਨਾਂ ਦੀ ਸੇਵਾ ਕਰ ਰਹੇ ਸਨ ਪਰ ਐਤਵਾਰ ਦੁਪਹਿਰ ਦੇ ਦੀਵਾਨਾਂ ਤੋਂ ਪਹਿਲਾਂ ਉਹ ਭਗੌੜਾ ਹੋ ਗਏ ਹਨ। ਜਿਹਨਾਂ ਦੇ ਨਾਮ ਹਰਪਾਲ ਸਿੰਘ, ਰਣਜੀਤ ਸਿੰਘ ਅਤੇ ਰਾਜੇਸ਼ ਸਿੰਘ ਹਨ।ਤਿੰਨੋ ਜਣੇ ਆਪਣੇ ਮੇਨ ਸਾਥੀ ਢਾਡੀ ਜਥੇ ਦੇ ਮੁਖੀ ਜਸਵਿੰਦਰ ਸਿੰਘ ਸ਼ਾਂਤ ਨੂੰ ਬਿਨਾ ਦੱਸੇ ਫ਼ਰਾਰ ਹੋ ਗਏ | ਭਾਈ ਜਸਵਿੰਦਰ ਸਿੰਘ ਸ਼ਾਂਤ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਬਿਆਨ ਕਮੇਟੀ ਕੋਲ ਦਰਜ ਕਰਵਾ ਦਿੱਤਾ ਹੈ ਅਤੇ ਨਾਲ ਹੀ ਤਿੰਨ ਭਗੌੜਿਆਂ ਦੀ ਪੁਲਸ ਰਿਪਰੋਟ ਵੀ ਕਰ ਦਿੱਤੀ ਹੈ। ਇਸ ਮੌਕੇ ਲੇਖਕ ਮੰਗਲ ਸਿੰਘ ਚੱਠਾ ਜੋ ਕਿ ਉਨ੍ਹਾਂ ਨੂੰ ਕੈਲਗਰੀ ਹਵਾਈ ਅੱਡੇ ਤੋਂ ਲੈ ਕੇ ਆਇਆ ਸੀ, ਉਸ ਨੇ ਵੀ ਜਥੇ 'ਚੋਂ ਦੌੜੇ ਤਿੰਨੇ ਜਣਿਆਂ ਦੀ ਨਿਖੇਧੀ ਕੀਤੀ ਹੈ। ਪੰਜਾਬ ਤੋਂ ਹਰਪਾਲ ਸਿੰਘ ਸਾਰੰਗੀ ਵਾਲਾ ਅਤੇ ਰਣਜੀਤ ਸਿੰਘ ਢੱਡ ਵਾਲਾ ਪਿੰਡ ਜੰਡਿਆਲਾ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਸਕੇ ਭਰਾ ਦੱਸੇ ਗਏ ਹਨ। ਉਨ੍ਹਾਂ ਨਾਲ ਦਾ ਸਾਥੀ ਰਾਜੇਸ਼ ਸਿੰਘ ਮਹੇ ਸੂਰਾਨੁਸੀ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News