ਫਿਲੀਪੀਨ ''ਚ ਘਰ ਨੂੰ ਲੱਗੀ ਅੱਗ, 3 ਬੱਚਿਆਂ ਦੀ ਮੌਤ

05/29/2022 4:57:30 PM

ਮਨੀਲਾ (ਏਜੰਸੀ): ਫਿਲੀਪੀਨ ਦੀ ਰਾਜਧਾਨੀ ਖੇਤਰ ਵਿੱਚ ਐਤਵਾਰ ਨੂੰ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਬਿਊਰੋ ਆਫ਼ ਫਾਇਰ ਪ੍ਰੋਟੈਕਸ਼ਨ (ਬੀਐਫਪੀ) ਨੇ ਇਹ ਜਾਣਕਾਰੀ ਦਿੱਤੀ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬਿਊਰੋ ਨੇ ਦੱਸਿਆ ਕਿ ਕਿਊਜ਼ਨ ਸਿਟੀ ਵਿਚ ਘਰ ਦੀ ਤੀਜੀ ਮੰਜ਼ਿਲ 'ਤੇ ਸਵੇਰੇ 4:19 ਵਜੇ ਅੱਗ ਲੱਗ ਗਈ, ਜਿਸ ਵਿਚ ਨੌਂ, ਅੱਠ ਅਤੇ ਚਾਰ ਸਾਲ ਦੇ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੱਚਿਆਂ ਦੇ ਪਿਤਾ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੀ ਨੀਂਦ ਖੁੱਲ੍ਹੀ ਉਦੋਂ ਤੀਜੀ ਮੰਜ਼ਿਲ 'ਤੇ ਇਕ ਕਮਰੇ 'ਚੋਂ ਧੂੰਆਂ ਨਿਕਲ ਰਿਹਾ ਸੀ ਜੋ ਤੇਜ਼ੀ ਨਾਲ ਲਿਵਿੰਗ ਰੂਮ 'ਚ ਫੈਲ ਗਿਆ। ਪਿਤਾ ਨੇ ਦੱਸਿਆ ਕਿ ਮਦਦ ਲਈ ਚੀਕਦੇ ਹੋਏ ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੇ ਚਾਰ ਮਹੀਨਿਆਂ ਦੇ ਬੱਚੇ ਨੂੰ ਫੜ ਲਿਆ ਅਤੇ ਆਪਣੇ ਸਭ ਤੋਂ ਵੱਡੇ ਬੱਚੇ ਦੇ ਨਾਲ ਨੇੜਲੇ ਘਰ ਵੱਲ ਰੇਂਗਦੇ ਹੋਏ ਚਲੇ ਗਏ।ਉਨ੍ਹਾਂ ਨੇ ਕਥਿਤ ਤੌਰ 'ਤੇ ਬੱਚੇ ਨੂੰ ਖਿੜਕੀ ਰਾਹੀਂ ਗੁਆਂਢੀ ਦੀਆਂ ਬਾਹਾਂ ਵੱਲ ਸੁੱਟ ਦਿੱਤਾ, ਜਿਸ ਨੇ ਬੱਚੇ ਨੂੰ ਸੁਰੱਖਿਅਤ ਫੜ ਲਿਆ।ਇਸ ਮਗਰੋਂ ਜੋੜਾ ਅਤੇ ਉਨ੍ਹਾਂ ਦਾ ਵੱਡਾ ਬੱਚਾ ਫਿਰ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਕੇ ਬਚ ਨਿਕਲੇ।

ਪੜ੍ਹੋ ਇਹ ਅਹਿਮ ਖ਼ਬਰ- ਇੰਡੋਨੇਸ਼ੀਆ 'ਚ ਕਿਸ਼ਤੀ ਪਲਟਣ ਮਗਰੋਂ 25 ਲੋਕ ਲਾਪਤਾ

ਫਾਇਰ ਫਾਈਟਰਜ਼ ਨੇ 30 ਮਿੰਟ ਬਾਅਦ ਅੱਗ 'ਤੇ ਕਾਬੂ ਪਾਇਆ।ਬਿਊਰੋ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਮਹੀਨੇ ਮੈਟਰੋ ਮਨੀਲਾ ਵਿੱਚ ਅੱਗ ਲੱਗਣ ਦੀ ਇਹ ਦੂਜੀ ਜਾਨਲੇਵਾ ਘਟਨਾ ਹੈ।2 ਮਈ ਨੂੰ, ਕੁਇਜ਼ਨ ਸਿਟੀ ਉਪਨਗਰ ਵਿੱਚ ਫਿਲੀਪੀਨਜ਼ ਯੂਨੀਵਰਸਿਟੀ ਦੇ ਕੰਪਲੈਕਸ ਦੇ ਅੰਦਰ ਇੱਕ ਰਿਹਾਇਸ਼ੀ ਖੇਤਰ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ 'ਚ ਨਾਈਕੀ ਦੇ ਪੋਸਟਰਾਂ 'ਤੇ ਦਸਤਾਰਧਾਰੀ ਹਰਸਹਿਜ ਸਿੰਘ ਦੀ ਹੋਈ ਬੱਲੇ ਬੱਲੇ (ਤਸਵੀਰਾਂ)


Vandana

Content Editor

Related News