2 ਕਰੋੜ 90 ਲੱਖ ਲੜਕੀਆਂ, ਜਨਾਨੀਆਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ: ਰਿਪੋਰਟ

10/10/2020 10:58:47 PM

ਸੰਯੁਕਤ ਰਾਸ਼ਟਰ (ਏਪੀ): ਇਕ ਨਵੀਂ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਦੁਨੀਆ ਵਿਚ ਘੱਟ ਤੋਂ ਘੱਟ 2 ਕਰੋੜ 90 ਲੱਖ ਜਨਾਨੀਆਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ। ਇਹ ਜ਼ਬਰਨ ਮਿਹਨਤ, ਜ਼ਬਰਦਸਤੀ ਵਿਆਹ, ਜ਼ਬਰੀ ਮਜਦੂਰੀ ਅਤੇ ਘਰੇਲੂ ਗੁਲਾਮੀ ਆਦਿ ਦੇ ਰੂਪ ਵਿਚ ਮੌਜੂਦ ਹੈ।

‘ਵਾਕ ਫਰੀ ਐਂਟੀ ਸਲੇਵਰੀ ਆਰਗੇਨਾਈਜ਼ੇਸ਼ਨ' ਦੀ ਸਹਿ-ਸੰਸਥਾਪਕ ਗਰੇਸ ਫ੍ਰੋਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦਾ ਮਤਲੱਬ ਹੈ ਕਿ 130 ਜਨਾਨੀਆਂ ਤੇ ਲੜਕੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀ ਸ਼ਿਕਾਰ ਹੈ ਤੇ ਗਿਣਤੀ ਆਸਟਰੇਲਿਆ ਦੀ ਕੁੱਲ ਆਬਾਦੀ ਨਾਲੋਂ ਜ਼ਿਆਦਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਇਕ ਪੱਤਰਕਾਰ ਸੰਮੇਲਨ ਵਿਤ ਕਿਹਾ ਕਿ ਹਕੀਕਤ ਇਹ ਹੈ ਕਿ ਜਿੰਨੇ ਲੋਕ ਗੁਲਾਮੀ ਵਿਚ ਅਜੋਕੇ ਵੇਲੇ ਵਿਚ ਜੀਅ ਰਹੇ ਹਨ ਓਨੇ ਮਨੁੱਖ ਇਤਹਾਸ ਵਿਚ ਕਦੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਵਾਕ ਫਰੀ ਆਧੁਨਿਕ ਗੁਲਾਮੀ ਦੀ ਵਿਆਖਿਆ, ‘‘ਇਕ ਵਿਅਕਤੀ ਦੀ ਆਜ਼ਾਦੀ ਨੂੰ ਲੜੀਬੱਧ ਤਰੀਕੇ ਨਾਲ ਖਤਮ ਕਰਨਾ, ਜਿਥੇ ਇਕ ਵਿਅਕਤੀ ਦੂਜੇ ਵਿਅਕਤੀ ਦਾ ਵਿਅਕਤੀਗਤ ਅਤੇ ਆਰਥਿਕ ਮੁਨਾਫੇ ਲਈ ਸ਼ੋਸ਼ਣ ਕਰਦਾ ਹੋਵੇ, ਦੇ ਤੌਰ ਉੱਤੇ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਕ ਫਰੀ,  ਅੰਤਰਰਾਸ਼ਟਰੀ ਲੇਬਰ ਸੰਗਠਨ ਅਤੇ ਇਮੀਗ੍ਰੇਸ਼ਨ ਉੱਤੇ ਅੰਤਰਰਾਸ਼ਟਰੀ ਸੰਗਠਨ ਵਲੋਂ ਕੀਤੇ ਗਏ ਕੰਮਾਂ ਨਾਲ ਇਹ ਸਿੱਟਾ ਨਿਕਲਿਆ ਹੈ ਕਿ 130 ਜਨਾਨੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ।

'ਸਟੈਗਡ ਆਡਸ' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੌਨ ਸ਼ੋਸ਼ਣ ਦੇ ਸਾਰੇ ਪੀੜਤਾਂ ਵਿਚ 99 ਫੀਸਦੀ ਔਰਤਾਂ ਹਨ, ਜ਼ਬਰਦਸਤੀ ਵਿਆਹ ਦੇ ਸਾਰੇ ਪੀੜਤਾਂ ਵਿਚ 84 ਫੀਸਦੀ ਅਤੇ ਜ਼ਬਰਦਸਤੀ ਮਿਹਨਤ ਦੇ ਸਾਰੇ ਪੀੜਤਾਂ ਵਿਚ 58 ਫੀਸਦੀ ਜਨਾਨੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਾਕ ਫਰੀ ਅਤੇ ਸੰਯੁਕਤ ਰਾਸ਼ਟਰ ਦਾ ‘ਏਵਰੀ ਵੀਮੇਨ ਏਵਰੀ ਚਾਇਲਡ ਪ੍ਰੋਗਰਾਮ' ਆਧੁਨਿਕ ਗੁਲਾਨੀ ਨੂੰ ਖਤਮ ਕਰਨ ਲਈ ਇਕ ਗਲੋਬਲ ਮੁਹਿੰਮ ਸ਼ੁਰੂ ਕਰ ਰਿਹਾ ਹੈ।


Baljit Singh

Content Editor

Related News