ਚੀਨ ''ਚ ਵਾਪਰਿਆ ਭਿਆਨਕ ਬੱਸ ਹਾਦਸਾ, 27 ਲੋਕਾਂ ਦੀ ਮੌਤ
Sunday, Sep 18, 2022 - 11:51 AM (IST)

ਬੀਜਿੰਗ (ਏਪੀ)): ਦੱਖਣੀ-ਪੱਛਮੀ ਚੀਨ 'ਚ ਐਤਵਾਰ ਨੂੰ ਇਕ ਐਕਸਪ੍ਰੈੱਸ ਵੇਅ 'ਤੇ ਇਕ ਬੱਸ ਪਲਟ ਗਈ, ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ।ਇੱਕ ਸੰਖੇਪ ਪੁਲਸ ਬਿਆਨ ਵਿੱਚ ਦੱਸਿਆ ਗਿਆ ਕਿ ਹਾਦਸਾ ਤੜਕੇ ਸਵੇਰੇ ਗੁਈਝੋ ਸੂਬੇ ਦੀ ਰਾਜਧਾਨੀ ਗੁਆਯਾਂਗ ਸ਼ਹਿਰ ਦੇ ਦੱਖਣ-ਪੂਰਬ ਵਿੱਚ ਸਥਿਤ ਸੈਂਡੂ ਕਾਉਂਟੀ ਵਿੱਚ ਵਾਪਰਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ 'ਚ ਹੜ੍ਹ ਕਾਰਨ ਫੈਲੀਆਂ ਬਿਮਾਰੀਆਂ, ਇੱਕ ਦਿਨ 'ਚ 90 ਹਜ਼ਾਰ ਤੋਂ ਵੱਧ ਲੋਕਾਂ ਦਾ ਕੀਤਾ ਗਿਆ ਇਲਾਜ
ਬੱਸ 'ਚ 47 ਲੋਕ ਸਵਾਰ ਸਨ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਫਿਲਹਾਲ ਕੋਈ ਹੋਰ ਜਾਣਕਾਰੀ ਤੁਰੰਤ ਜਾਰੀ ਨਹੀਂ ਕੀਤੀ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।