'26 ਜਨਵਰੀ ਭਾਰਤ ਤੇ ਆਸਟ੍ਰੇਲੀਆ ਲਈ ਅਹਿਮ ਦਿਨ'

01/27/2019 9:19:10 AM

ਸਿਡਨੀ (ਸਨੀ ਚਾਂਦਪੁਰੀ)— ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੋਰੀਸਨ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਭਾਰਤ ਦੇ ਗਣਤੰਤਰ ਦਿਵਸ ਤੇ ਆਸਟ੍ਰੇਲੀਆ ਦਿਵਸ 26 ਜਨਵਰੀ ਨੂੰ ਮਨਾਉਣਾ ਇੱਕ ਇਤਫਾਕ ਹੈ, ਜੋ ਆਸਟ੍ਰੇਲੀਆ ਦੇ ਪੁਰਾਣੇ ਦੋਸਤ ਭਾਰਤ ਨਾਲ ਉਸ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਕਰਦਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਖੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਖੇ ਪਹਿਲ਼ੀ ਵਾਰ ਮੁਲਾਕਾਤ ਕੀਤੀ, ਜਿਸ 'ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧ ਵੈਸੇ ਤਾਂ ਪਹਿਲਾਂ ਤੋਂ ਵੀ ਚੰਗੇ ਹਨ ਪਰ ਇਸ ਨੂੰ ਹੋਰ ਵੀ ਗੂੜ੍ਹਾ ਕਰਨ 'ਚ ਭਾਰਤੀ ਕਮਿਊਨਿਟੀ ਦੇ 7,00,000 ਲੋਕਾਂ, ਜੋ ਕਿ ਆਸਟ੍ਰੇਲੀਆ 'ਚ ਰਹਿ ਰਹੇ ਹਨ, ਦਾ ਬਹੁਤ ਵੱਡਾ ਯੋਗਦਾਨ ਹੈ । ਦੋਵੇਂ ਦੇਸ਼ਾਂ ਦੇ ਵਪਾਰਕ ਅਤੇ ਮਿੱਤਰਤਾ ਭਰੇ ਸਬੰਧ ਵਧੀਆਂ ਅਤੇ ਲੰਮੇ ਸਮੇਂ ਤੱਕ ਟਿਕੇ ਰਹਿਣ 'ਚ ਆਸਟ੍ਰੇਲੀਆ ਵੱਸਦੇ ਭਾਰਤੀਆਂ ਦਾ ਵੱਡੀ ਯੋਗਦਾਨ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸਾਡਾ ਸੱਭਿਆਚਾਰ ਪੁਰਾਣਾ ਹੋ ਸਕਦਾ ਹੈ ਪਰ ਅਸੀਂ ਸਿਧਾਂਤਾਂ 'ਚ ਵੱਖ ਨਹੀਂ ਹਾਂ ਅਤੇ ਅਸੀਂ ਆਪਣੇ ਕੌਮੀ ਜੀਵਨ 'ਚ ਬੈਲਟ ਬਾਕਸ ਦੀ ਸਰਵਉੱਚਤਾ 'ਚ ਵਿਸ਼ਵਾਸ ਰੱਖਦੇ ਹਾਂ । ਉਨ੍ਹਾਂ ਕਿਹਾ ਕਿ ਦੋਸਤੀ ਦੀ ਨਿੱਘੀ ਭਾਵਨਾ ਨਾਲ ਮੈਂ ਭਾਰਤ ਦੇ ਗਣਤੰਤਰ ਦਿਵਸ ਦਾ ਤਿਉਹਾਰ ਮਨਾਉਣ ਵਾਲੇ ਹਰੇਕ ਲਈ ਆਪਣੀ ਸ਼ੁੱਭ ਇੱਛਾਵਾਂ ਭੇਜਦਾ ਹਾਂ ਮੇਲੇ ਅਤੇ ਪਰਸੰਨਤਾ ਦੇ ਕਾਰਨ ਭਾਰਤ ਅਤੇ ਆਸਟ੍ਰੇਲੀਆਈ ਇੱਕ ਦੂਜੇ ਦੇ ਲੰਬੇ ਸਮੇਂ ਤੱਕ ਰਹਾਂਗੇ ।


Baljit Singh

Content Editor

Related News