ਜਾਪਾਨ ''ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲਾਪਤਾ

Saturday, Apr 23, 2022 - 08:12 PM (IST)

ਜਾਪਾਨ ''ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲਾਪਤਾ

ਟੋਕੀਓ-ਜਾਪਾਨ ਦੇ ਉੱਤਰੀ ਹਿੱਸੇ 'ਚ ਸ਼ਨੀਵਾਰ ਨੂੰ ਸੰਕਟ 'ਚ ਹੋਣ ਦਾ ਸ਼ੱਕ ਦੇਣ ਤੋਂ ਬਾਅਦ ਇਕ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ, ਜਿਸ 'ਚ 26 ਲੋਕ ਸਵਾਰ ਸਨ। ਜਾਪਾਨ ਦੇ ਤੱਟ ਰੱਖਿਅਕਾਂ ਨੇ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕਾਂ ਨੇ ਦੱਸਿਆ ਕਿ 7 ਘੰਟੇ ਤੱਕ 6 ਕਿਸ਼ਤੀਆਂ ਅਤੇ ਚਾਰ ਜਹਾਜ਼ਾਂ ਦੀ ਮਦਦ ਨਾਲ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ, ਇਸ ਦੇ ਬਾਵਜੂਦ ਕੋਈ ਜ਼ਿੰਦਾ ਨਹੀਂ ਮਿਲਿਆ।

ਇਹ ਵੀ ਪੜ੍ਹੋ : ਰੂਸੀ ਫੌਜੀਆਂ ਨੇ ਮਾਰੀਉਪੋਲ 'ਚ ਯੂਕ੍ਰੇਨੀ ਫੌਜ ਦੇ ਆਖ਼ਰੀ ਮਜ਼ਬੂਤ ਗੜ੍ਹ 'ਤੇ ਕੀਤਾ ਹਮਲਾ

ਤੱਟ ਰੱਖਿਅਕ ਨੇ ਦੱਸਿਆ ਕਿ 19 ਟਨ ਵਜ਼ਨ ਵਾਲੇ ਕਾਜ਼ੂ-1 ਨੇ ਦੁਪਹਿਰ ਦੇ ਤੁਰੰਤ ਬਾਅਦ ਐਮਰਜੈਂਸੀ ਸੰਦੇਸ਼ ਦਿੱਤਾ ਸੀ ਕਿ ਕਿਸ਼ਤੀ 'ਚ ਪਾਣੀ ਭਰਨ ਕਾਰਨ ਡੁੱਬ ਗਈ ਅਤੇ ਉਹ ਇਕ ਪਾਸੇ ਝੁਕ ਗਈ ਸੀ। ਉਨ੍ਹਾਂ ਦੱਸਿਆ ਕਿ ਕਿਸ਼ਤੀ ਤੋਂ ਮਿਲੇ ਸੰਕੇਤ ਮੁਤਾਬਕ ਇਹ ਘਟਨਾ ਉਸ ਸਮੇਂ ਹੋਈ ਜਦ ਕਿਸ਼ਤੀ ਉੱਤਰੀ ਟਾਪੂ ਹਕੀਯਾਦੋ ਦੇ ਉੱਤਰੀ ਸ਼ਿਰੇਤੋਕੋ ਪ੍ਰਾਇਦੀਪ ਤੋਂ ਰਵਾਨਾ ਹੋਈ ਸੀ।

ਇਹ ਵੀ ਪੜ੍ਹੋ : ਟਵਿੱਟਰ ਨੇ ਜਲਵਾਯੂ ਪਰਿਵਰਤਨ 'ਤੇ ਵਿਗਿਆਨ ਦਾ ਖੰਡਨ ਕਰਨ ਵਾਲੇ ਵਿਗਿਆਪਨਾਂ 'ਤੇ ਲਾਈ ਰੋਕ

ਉਨ੍ਹਾਂ ਦੱਸਿਆ ਕਿ ਉਸ ਵੇਲੇ ਤੋਂ ਸੈਲਾਨੀ ਕਿਸ਼ਤੀ ਦਾ ਸੰਪਰਕ ਟੁੱਟਿਆ ਹੈ। ਉਸ ਸਮੇਂ 24 ਯਾਤਰੀ ਅਤੇ ਚਾਲਕ ਦਲ ਦੇ ਦੋ ਯਾਤਰੀ ਸਵਾਰ ਸਨ। ਜਾਪਾਨੀ ਮੀਡੀਆ ਨੇ ਦੱਸਿਆ ਕਿ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦੁਪਹਿਰ ਤੋਂ ਪਹਿਲਾਂ ਹੀ ਤੱਟ 'ਤੇ ਖ਼ਰਾਬ ਮੌਸਮ ਕਾਰਨ ਪਰਤ ਗਈਆਂ ਸਨ। ਜਨਤਕ ਪ੍ਰਸਾਰਕ ਐੱਨ.ਐੱਚ.ਕੇ. ਨੇ ਦੱਸਿਆ ਕਿ ਸਮੁੰਦਰ 'ਚ ਤਿੰਨ ਮੀਟਰ ਉੱਚੀਆਂ ਲਹਿਰਾਂ ਦੀ ਚਿਤਾਵਨੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਦੀਵਾਲੀ ਤੱਕ ਪੂਰਾ ਹੋ ਸਕਦਾ ਹੈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤਾ, PM ਬੋਰਿਸ ਜਾਨਸਨ ਨੇ ਦਿੱਤੇ ਸੰਕੇਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News