ਪੈਰਾਸ਼ੂਟ ਨੇ ਦਿੱਤਾ ਧੋਖਾ, 24ਵੀਂ ਮੰਜ਼ਿਲ ਤੋਂ ਹੇਠਾਂ ਡਿੱਗਿਆ ਵਿਅਕਤੀ (ਵੀਡੀਓ)

Saturday, Feb 24, 2018 - 12:37 PM (IST)

ਸਟਾਕਹੋਮ(ਬਿਊਰੋ)— ਕਈ ਵਾਰ ਸਟੰਟਮੈਨ ਵੀ ਸਟੰਟ ਕਰਦੇ ਸਮੇਂ ਆਪਣੀ ਜਾਨ ਖਤਰੇ ਵਿਚ ਪਾ ਲੈਂਦੇ ਹਨ। ਇਕ ਅਜਿਹਾ ਹੀ ਮਾਮਲਾ ਸਵੀਡਨ ਵਿਚ ਦੇਖਣ ਨੂੰ ਮਿਲਿਆ, ਜਿੱਥੇ ਇਕ ਸ਼ਖਸ ਨੇ ਪੈਰਾਸ਼ੂਟ ਬੰਨ੍ਹ ਕੇ 24ਵੀਂ ਮੰਜ਼ਿਲ ਤੋਂ ਛਾਲ ਤਾਂ ਮਾਰੀ ਸੀ ਪਰ ਪੈਰਾਸ਼ੂਟ ਨੇ ਧੋਖਾ ਦੇ ਦਿੱਤਾ ਅਤੇ ਉਹ ਸ਼ਖਸ ਸਿੱਧਾ ਜ਼ਮੀਨ 'ਤੇ ਡਿੱਗ ਗਿਆ। ਇੱਥੇ ਹੈਰਾਨ ਕਰਨ ਵਾਲੀ ਗੱਲ ਸੀ ਕਿ ਉਹ ਸ਼ਖਸ 24ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਤੋਂ ਬਾਅਦ ਵੀ ਬੱਚ ਗਿਆ।
ਇਹ ਹੈ ਮਾਮਲਾ
ਸਵੀਡਨ ਵਿਚ ਇਕ ਬੇਸ ਜੰਪਰ ਨੇ ਪੈਰਾਸ਼ੂਟ ਨਾਲ ਇਕ ਇਮਾਰਤ ਤੋਂ ਛਾਲ ਮਾਰੀ ਸੀ, ਜਿਵੇਂ ਹੀ ਸਟੰਟਮੈਨ ਹੇਠਾਂ ਆਇਆ ਤਾਂ ਪੈਰਾਸ਼ੂਟ ਨਹੀਂ ਖੁੱਲ੍ਹਿਆ ਅਤੇ ਸਿੱਧੇ ਜ਼ਮੀਨ 'ਤੇ ਜਾ ਡਿੱਗਾ। ਬੇਜ ਜੰਪਰਨ ਦੇ ਇਸ ਕਾਰਨਾਮੇ ਦੀ ਰਿਕਾਰਡਿੰਗ ਹੇਠਾਂ ਖੜ੍ਹੇ ਉਸ ਦੇ ਦੋਸਤ ਕਰ ਰਹੇ ਸਨ, ਜਿਨ੍ਹਾਂ ਦੇ ਕੈਮਰੇ ਵਿਚ ਇਹ ਪੂਰੀ ਘਟਨਾ ਕੈਦ ਹੋ ਗਈ। ਜ਼ਮੀਨ 'ਤੇ ਡਿੱਗਦੇ ਹੀ ਤੁਰੰਤ ਉਸ ਸ਼ਖਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕਰ ਕੇ ਉਸ ਨੂੰ ਬਚਾਅ ਲਿਆ।

 


Related News