ਇਸ ਕਾਕਟੇਲ ਡ੍ਰਿੰਕ ’ਚ ਮਿਲਿਆ ਹੈ 24 ਕੈਰੇਟ ਸੋਨਾ, ਕੀਮਤ 12.35 ਲੱਖ ਰੁਪਏ!

Saturday, Nov 05, 2022 - 11:03 AM (IST)

ਨਵੀਂ ਦਿੱਲੀ/ਸਿਡਨੀ (ਏਜੰਸੀ)- ਆਸਟ੍ਰੇਲੀਆ ਦੀਆਂ ਦੋ ਸਭ ਤੋਂ ਮਹਿੰਗੀਆਂ ਬਾਰਾਂ ਨੇ ਮਿਲ ਕੇ ਦੇਸ਼ ਦਾ ਸਭ ਤੋਂ ਮਹਿੰਗਾ ਕਾਕਟੇਲ ਤਿਆਰ ਕੀਤਾ ਹੈ। ਇਸ ਦੀ ਇਕ ਡ੍ਰਿੰਕ ਦੀ ਕੀਮਤ 15 ਹਜ਼ਾਰ ਡਾਲਰ ਯਾਨੀ ਕਰੀਬ 12 ਲੱਖ 35 ਹਜ਼ਾਰ ਰੁਪਏ ਹੈ। ਇਸ ਮਹਿੰਗੀ ਡ੍ਰਿੰਕ ਨੂੰ ਤਿਆਰ ਕਰਨ ਲਈ ਵ੍ਹਿਸਕੀ, ਬਿਟਰਸ ਅਤੇ ਪਾਣੀ ਦੀ ਵਰਤੋਂ ਕੀਤੀ ਗਈ ਹੈ। ਕਾਕਟੇਲ ਡ੍ਰਿੰਕ ਦਾ ਨਾਂ ‘ਦਿ ਵੁੱਡਫੋਰਡ ਰਿਜ਼ਰਵ ਗੋਲਡ ਫੈਸ਼ਨਡ’ ਰੱਖਿਆ ਗਿਆ ਹੈ। ਇਸ ਡ੍ਰਿੰਕ ’ਚ ਮਿਲਾਈ ਜਾਣ ਵਾਲੀ ਸਭ ਤੋਂ ਦਿਲਚਸਪ ਸਮੱਗਰੀ ਹੈ 24 ਕੈਰੇਟ ਸੋਨੇ ਦੇ ਮਹੀਨ ਲੱਛੇ।

ਇਹ ਵੀ ਪੜ੍ਹੋ: ਅਮਰੀਕਾ 'ਚ ਇਤਿਹਾਸ ਰਚਣਗੇ 5 ਭਾਰਤੀ, ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਚੋਣਾਂ 'ਚ ਜਿੱਤ ਲਗਭਗ ਤੈਅ

ਡ੍ਰਿੰਕ ਨੂੰ ਬਣਾਉਣ ਲਈ ਦੋ ਮਹਿੰਗੀਆਂ ਵ੍ਹਿਸਕੀਆਂ ਅਤੇ ਵਾਈਨ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ’ਚੋਂ ਇਕ ਬਰਬਨ ਵ੍ਹਿਸਕੀ ਵੁੱਡਫੋਰਡ ਰਿਜ਼ਰਵ ਹੈ, ਜਿਸ ਦੀ ਇਕ ਬੋਤਲ ਦੀ ਕੀਮਤ 3 ਹਜ਼ਾਰ ਡਾਲਰ ਯਾਨੀ ਕਰੀਬ 2.5 ਲੱਖ ਰੁਪਏ ਹੈ। ਉੱਥੇ ਹੀ, ਇਸ ਕਾਕਟੇਲ ’ਚ ਇਕ ਹੋਰ ਫ੍ਰੈਂਚ ਵਾਈਨ ਮਿਲਾਈ ਜਾਂਦੀ ਹੈ। ਇਸ ਤੋਂ ਇਲਾਵਾ ਕੇਸਰ, ਵਨੀਲਾ ਬਿਟਰਸ ਅਤੇ ਬਰਫ ਵੀ ਮਿਲਾਈ ਜਾਂਦੀ ਹੈ।

ਇਹ ਵੀ ਪੜ੍ਹੋ: ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਇਸਲਾਮਾਬਾਦ 'ਚ ਲਗਾਇਆ ਗਿਆ ਲਾਕਡਾਊਨ

ਇਸ ਨੂੰ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਬਾਰਾਂ ਸਿਡਨੀ ਦੇ ਡੀਨ ਐਂਡ ਨੈਂਸੀ ਆਨ 22 ਅਤੇ ਮੈਲਬੌਰਨ ਸਥਿਤ ਸਕਾਈ ਬਾਰ ਨੇ ਤਿਆਰ ਕੀਤਾ ਹੈ। ਡੀਨ ਐਂਡ ਨੈਂਸੀ ਆਨ 22 ਦੇ ਇੱਕ ਮੈਨੇਜਰ ਨੇ ਮੰਨਿਆ ਕਿ ਇਸ ਡ੍ਰਿੰਕ ਦੀ ਕੀਮਤ ‘ਜ਼ਿਆਦਾ’ ਹੈ ਪਰ ਕੀਮਤ ਹਰ ਹਾਲ ’ਚ ਜਾਇਜ਼ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News