ਅਜਬ-ਗਜ਼ਬ : ਅਚਾਨਕ ਫਟੀ ਧਰਤੀ ਤੇ ਪੈ ਗਿਆ 230 ਫੁੱਟ ਦਾ ਟੋਆ, ਹਜ਼ਾਰਾਂ ਘਰਾਂ ’ਤੇ ਮੰਡਰਾ ਰਿਹਾ ਖ਼ਤਰਾ

Sunday, May 07, 2023 - 12:37 AM (IST)

ਬ੍ਰਾਸੀਲੀਆ (ਇੰਟ.) : ਇਨਸਾਨ ਕੁਦਰਤ ਨਾਲ ਬਹੁਤ ਜ਼ਿਆਦਾ ਛੇੜਛਾੜ ਕਰ ਰਿਹਾ ਹੈ, ਸਮੇਂ-ਸਮੇਂ ’ਤੇ ਇਸ ਦੇ ਬੁਰੇ ਨਤੀਜੇ ਵੀ ਸਾਹਮਣੇ ਆਉਂਦੇ ਹਨ। ਹੁਣ ਬ੍ਰਾਜ਼ੀਲ ’ਚ ਇਕ ਵੱਡੇ ਸ਼ਹਿਰ ’ਤੇ ਖ਼ਤਰਾ ਮੰਡਰਾ ਰਿਹਾ ਹੈ। ਉੱਥੇ 73 ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ। ਅਜਿਹੇ ’ਚ ਪ੍ਰਸ਼ਾਸਨ ਨੇ ਇਸ ਸਥਿਤੀ ਨੂੰ ਆਫਤ ਐਲਾਨ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ’ਚ ਉੱਤਰ-ਪੂਰਬ ’ਚ ਸਥਿਤ ਬੁਰਿਟਿਕੁਪੁ ਸ਼ਹਿਰ ਦੀ ਧਰਤੀ ’ਚ ਇਕ ਵੱਡਾ ਟੋਆ ਪੈ ਗਿਆ। ਵੇਖਦੇ ਹੀ ਵੇਖਦੇ ਉਸ ਨੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਨਿਗਲ ਲਿਆ। ਜਦੋਂ ਪ੍ਰਬੰਧਕੀ ਅਧਿਕਾਰੀ ਉੱਥੇ ਪੁੱਜੇ ਤਾਂ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਮਾਹਿਰਾਂ ਦੀ ਟੀਮ ਬੁਲਾਈ ਗਈ।

PunjabKesari

ਇਹ ਵੀ ਪੜ੍ਹੋ : ਦਯਾ ਤੇ ਬੌਧਿਕਤਾ ਦੋਵਾਂ ਦਾ ਇਕੱਠੇ ਅਭਿਆਸ ਕਰਨਾ ਦੱਸਦੀਆਂ ਹਨ ਬੁੱਧ ਦੀਆਂ ਸਿੱਖਿਆਵਾਂ : ਦਲਾਈ ਲਾਮਾ

ਦੱਸਿਆ ਜਾ ਰਿਹਾ ਕਿ ਅਜੇ 230 ਫੁੱਟ ਦਾ ਟੋਆ ਪਿਆ ਹੈ, ਜਿਸ ਦਾ ਆਕਾਰ ਵਧ ਸਕਦਾ ਹੈ। ਉਸ ਨੇ ਕਈ ਘਰਾਂ ਨੂੰ ਨਿਗਲ ਲਿਆ ਹੈ। ਇਸ ਦੇ ਨਾਲ ਹੀ ਹਜ਼ਾਰਾਂ ਘਰਾਂ ’ਤੇ ਖ਼ਤਰਾ ਮੰਡਰਾ ਰਿਹਾ ਹੈ। ਉਥੇ ਹੀ ਹਾਲ ਹੀ ’ਚ ਹੋਈ ਇਸ ਘਟਨਾ ’ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ : ਬਿਲਾਵਲ ਦੇ ਨਮਸਤੇ 'ਤੇ ਹੰਗਾਮਾ: ਜੈਸ਼ੰਕਰ ਦੇ ਹੱਥ ਨਾ ਮਿਲਾਉਣ 'ਤੇ ਬੌਖਲਾਏ ਪਾਕਿ ਸਿਆਸਤਦਾਨ

PunjabKesari

ਕਿਵੇਂ ਬਣਿਆ ਇਹ ਟੋਆ?

ਜਾਂਚ ਕਰਨ ’ਤੇ ਪਤਾ ਲੱਗਾ ਕਿ 978 ਫੁੱਟ (298 ਮੀਟਰ) ਤੋਂ ਜ਼ਿਆਦਾ ਲੰਬੀਆਂ ਲਗਭਗ 26 ਨਾਲੀਆਂ ਸ਼ਹਿਰ ਦੇ ਚਾਰੇ ਪਾਸੇ ਬਣ ਗਈਆਂ ਹਨ। ਇਸ ਤੋਂ ਇਲਾਵਾ ਉੱਥੇ ਵੱਡੇ ਪੱਧਰ ’ਤੇ ਜੰਗਲਾਂ ਦੀ ਕਟਾਈ ਕੀਤੀ ਗਈ, ਜਿਸ ਨਾਲ ਜ਼ਮੀਨ ਕਮਜ਼ੋਰ ਹੋ ਕੇ ਖੋਖਲੀ ਹੋ ਗਈ। ਹੁਣ ਇਸ ਸਮੱਸਿਆ ਨੇ ਵਿਕਰਾਲ ਰੂਪ ਧਾਰ ਲਿਆ ਹੈ।

ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਉੱਥੇ 25 ਤੋਂ ਵੱਧ ਟੋਏ ਪੈ ਚੁੱਕੇ ਹਨ, ਜਿਨ੍ਹਾਂ ’ਚ ਡਿੱਗਣ ਨਾਲ ਬੀਤੇ 20 ਸਾਲਾਂ ’ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉੱਥੇ ਦਰੱਖ਼ਤਾਂ ਦੀ ਖੂਬ ਕਟਾਈ ਕੀਤੀ ਗਈ, ਜਿਸ ਕਰਕੇ ਇਹ ਸਭ ਹੋ ਰਿਹਾ ਹੈ। ਪਿਛਲੇ 10 ਸਾਲਾਂ 'ਚ ਇਨ੍ਹਾਂ ਟੋਇਆਂ ਵਿੱਚ 50 ਦੇ ਕਰੀਬ ਘਰ ਸਮਾ ਚੁੱਕੇ ਹਨ। ਹੁਣ ਤਾਂ ਪੂਰੀ ਆਬਾਦੀ 'ਤੇ ਹੀ ਖ਼ਤਰਾ ਮੰਡਰਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News