ਕੈਨੇਡਾ ’ਚ 23 ਸਾਲਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪਰਿਵਾਰ ਚਿੰਤਤ

Monday, Mar 06, 2023 - 10:17 AM (IST)

ਕੈਨੇਡਾ ’ਚ 23 ਸਾਲਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪਰਿਵਾਰ ਚਿੰਤਤ

ਬਰੈਂਪਟਨ (ਬਿਊਰੋ): ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 22 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬਰੈਂਪਟਨ ਵਿਚ 23 ਸਾਲਾ ਭਾਰਤੀ ਵਿਦਿਆਰਥੀ ਪਾਰਸ ਜੋਸ਼ੀ ਲਾਪਤਾ ਹੈ।  ਉਸਨੂੰ ਆਖਰੀ ਵਾਰ 23 ਫਰਵਰੀ ਨੂੰ ਸ਼ਾਮ 4:30 ਵਜੇ ਮੇਨ ਸਟ੍ਰੀਟ ਨਾਰਥ ਐਂਡ ਵਿਲੀਅਮਜ਼ ਪਾਰਕਵੇਅ ਕੋਲ ਵੇਖਿਆ ਗਿਆ ਸੀ। ਉਹ 5 ਫੁੱਟ 9 ਇੰਚ ਲੰਬਾ ਅਤੇ 143 ਪੋਂਡ ਦਾ ਹੈ। ਉਸਨੇ ਦਾੜੀ ਤੇ ਮੁੱਛਾਂ ਰੱਖੀਆਂ ਹੋਈਆਂ ਹਨ। ਉਸ ਨੂੰ ਆਖਰੀ ਵਾਰ ਹਰੇ ਰੰਗ ਦੀ ਜੈਕਟ, ਨੀਲੀ ਪੈਂਟ, ਕਾਲੀ ਕਮੀਜ਼, ਕਾਲੇ ਬੂਟ ਅਤੇ ਕਾਲੇ ਦਸਤਾਨੇ ਪਹਿਨੇ ਦੇਖਿਆ ਗਿਆ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੂੰ ਮਿਲੀ ਧਮਕੀ ਭਰੀ ਈਮੇਲ, ਵਧਾਈ ਗਈ ਸੁਰੱਖਿਆ

ਉਸ ਦੇ ਪਰਿਵਾਰ ਅਤੇ ਪੁਲਸ ਵਾਲਿਆਂ ਨੂੰ ਉਸ ਦੀ ਸਲਾਮਤੀ ਦੀ ਚਿੰਤਾ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਕੋਈ ਵੀ ਉਸ ਬਾਰੇ (905) 453–2121, ext. 2233 ’ਤੇ ਜਾਣਕਾਰੀ ਦੇ ਸਕਦਾ ਹੈ। ਇਸ ਦੇ ਨਾਲ ਹੀ ਪੀਲ ਕ੍ਰਾਈਮ ਸਟੋਪਰਜ਼ ਨਾਲ 1-800-222-TIPS (8477) ਜਾਂ ਵੈਬਸਾਈਟ  peelcrimestoppers.ca ’ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੀਲ ਪੁਲਸ ਨਾਲ 905-453-3311 ਜਾਂ ਸੰਜੀਵ ਮਲਿਕ ਨਾਲ 647-883-4445 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News