ਯਮਨ ਤੱਟ ''ਤੇ 23 ਭਾਰਤੀਆਂ ਨੂੰ ਬਚਾਇਆ ਗਿਆ

Monday, Oct 20, 2025 - 03:57 PM (IST)

ਯਮਨ ਤੱਟ ''ਤੇ 23 ਭਾਰਤੀਆਂ ਨੂੰ ਬਚਾਇਆ ਗਿਆ

ਜਿਬੂਤੀ ਸ਼ਹਿਰ (ਏਜੰਸੀ)- ਯਮਨ ਦੇ ਏਡਨ ਤੱਟ ਨੇੜੇ ਕੈਮਰੂਨ ਦੇ ਝੰਡੇ ਵਾਲੇ ਸਮੁੰਦਰੀ ਜਹਾਜ਼ ਐੱਮ.ਵੀ. ਫਾਲਕਨ ਵਿੱਚ ਧਮਾਕੇ ਕਾਰਨ ਅੱਗ ਲੱਗਣ ਤੋਂ ਬਾਅਦ ਕੁੱਲ 23 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਸੁਰੱਖਿਅਤ ਢੰਗ ਨਾਲ ਜਿਬੂਤੀ ਤੱਟ ਰੱਖਿਅਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਕੈਮਰੂਨ ਦੇ ਝੰਡੇ ਵਾਲਾ ਇਹ ਐਮਵੀ ਫਾਲਕਨ ਜਹਾਜ਼, ਯਮਨ ਦੀ ਏਡਨ ਬੰਦਰਗਾਹ ਤੋਂ ਦੱਖਣ-ਪੂਰਬ ਦਿਸ਼ਾ ਵਿੱਚ ਜਿਬੂਤੀ ਜਾ ਰਿਹਾ ਸੀ। ਸ਼ਨੀਵਾਰ ਨੂੰ ਜ਼ਹਾਜ 'ਤੇ ਹੋਏ ਧਮਾਕੇ ਦੇ ਬਾਅਦ ਇਸ ਵਿੱਚ ਅੱਗ ਲੱਗ ਗਈ ਸੀ। ਇਹ ਸਮੁੰਦਰੀ ਜਹਾਜ਼ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਲੈ ਕੇ ਜਾ ਰਿਹਾ ਸੀ। ਜਹਾਜ਼ ਦੇ ਕੈਪਟਨ ਵੱਲੋਂ ਸਹਾਇਤਾ ਲਈ ਐਮਰਜੈਂਸੀ ਬੇਨਤੀ ਤੋਂ ਬਾਅਦ, ਯੂਐਨਏਵੀਐਫਓਆਰ ਐਸਪਾਈਡਜ਼ ਨੇ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਐਸਪਾਈਡਜ਼ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ "ਐਮਵੀ ਮੇਡਾ ਨੇ ਐਮਵੀ ਫਾਲਕਨ ਦੇ 24 ਚਾਲਕ ਦਲ ਦੇ ਮੈਂਬਰਾਂ (ਇੱਕ ਯੂਕਰੇਨੀ ਅਤੇ 23 ਭਾਰਤੀ) ਨੂੰ ਸਫਲਤਾਪੂਰਵਕ ਬਚਾਇਆ।" ਬਚਾਏ ਗਏ ਮਲਾਹਾਂ ਨੂੰ ਜਿਬੂਤੀ ਦੀ ਬੰਦਰਗਾਹ 'ਤੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਜਿਬੂਤੀ ਤੱਟ ਰੱਖਿਅਕਾਂ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ, ਕੁੱਲ 26 ਮੈਂਬਰੀ ਚਾਲਕ ਦਲ ਵਿੱਚੋਂ 2 ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।


author

cherry

Content Editor

Related News