ਚੀਨ ''ਚ 2.2 ਕਰੋੜ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ
Thursday, Jan 28, 2021 - 01:50 AM (IST)
ਬੀਜਿੰਗ-ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਵਧਣ ਦਰਮਿਆਨ 2.27 ਕਰੋੜ ਲੋਕਾਂ ਨੂੰ ਕੋਵਿਡ-19 ਦੇ ਟੀਕਾ ਲਾਇਆ ਗਿਆ ਅਤੇ ਰੋਜ਼ਾਨਾ ਜਾਂਚ ਦੀ ਸਮਰੱਥਾ ਵੀ ਵਧਾ ਕੇ 1.5 ਕਰੋੜ ਕਰ ਦਿੱਤੀ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਬੁੱਧਵਾਰ ਨੂੰ ਦੱਸਿਆ ਕਿ ਚੀਨ ਦੀ ਮੰਗਲਵਾਰ ਨੂੰ ਇਨਫੈਕਸ਼ਨ ਦੇ 75 ਨਵੇਂ ਮਾਮਲੇ ਆਏ। ਇਨ੍ਹਾਂ 'ਚੋਂ 55 ਮਾਮਲੇ ਸਥਾਨਕ ਪੱਧਰ ਦੇ ਸਨ ਜਦਕਿ 20 ਲੋਕ ਬਾਹਰੋਂ ਆਏ ਸਨ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਸਥਾਨਕ ਪੱਧਰ 'ਤੇ ਆਏ ਇਨਫੈਕਸ਼ਨ ਦੇ ਮਾਮਲਿਆਂ 'ਚ ਹੇਲੋਂਗਜੀਯਾਂਗ 'ਚ 29, ਜਿਲਿਨ 'ਚ 14, ਹੁਬੇਈ 'ਚ 7, ਬੀਜਿੰਗ 'ਚ ਚਾਰ ਮਾਮਲੇ ਆਏ। ਸ਼ੰਘਾਈ 'ਚ ਇਕ ਵਿਅਕਤੀ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਅਗਲੇ ਮਹੀਨੇ ਦੀਆਂ ਛੁੱਟੀਆਂ ਅਤੇ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਇਨਫੈਕਸ਼ਨ ਤੋਂ ਬਚਾਅ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਯਾਤਰਾ ਸੰਬੰਧੀ ਪਾਬੰਦੀਆਂ ਵੀ ਲਾਈ ਗਈ ਹੈ। ਕਮਿਸ਼ਨ ਦੇ ਡਿਪਟੀ ਮੁਖੀ ਜੇਂਗ ਯਿਕਸਿਨ ਨੇ ਦੱਸਿਆ ਕਿ ਮੰਗਲਵਾਰ ਤੱਕ ਦੇਸ਼ 'ਚ 2.27 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ
ਐੱਨ.ਐੱਚ.ਸੀ. ਮੁਤਾਬਕ ਇਨਫੈਕਸ਼ਨ ਦੇ ਹੁਣ ਤੱਖ 89,272 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਇਕ ਟੀਮ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸ਼ੁਰੂਆਤੀ ਥਾਂ ਦਾ ਪਤਾ ਲਾਉਣ ਲਈ ਦੇਸ਼ ਆਈ ਹੈ। ਡਬਲਯੂ.ਐੱਚ.ਓ. ਦੀ 14 ਮੈਂਬਰੀ ਟੀਮ ਨੂੰ ਚੀਨ ਪਹੁੰਚਣ 'ਤੇ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ ਅਤੇ ਉਸ ਦੀ ਮਿਆਦ ਵੀਰਵਾਰ ਨੂੰ ਖਤਮ ਹੋ ਜਾਵੇਗੀ। ਡਬਲਯੂ.ਐੱਚ.ਓ. ਦੀ ਟੀਮ ਦੇ ਵੁਹਾਨ ਇੰਟਸੀਚਿਊਟ ਆਫ ਵਾਇਰੋਲਾਜੀ ਸਮੇਤ ਸ਼ਿਹਰ ਦੇ ਵੱਖ-ਵੱਖ ਹਿੱਸਿਆਂ 'ਚ ਦੌਰਾ ਕਰਨ ਦੀ ਸੰਭਾਵਨਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।