ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ, 22 ਲੋਕਾਂ ਦੀ ਮੌਤ

Wednesday, Nov 03, 2021 - 04:42 PM (IST)

ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ, 22 ਲੋਕਾਂ ਦੀ ਮੌਤ

ਇਸਲਾਮਾਬਾਦ (ਏਐਨਆਈ): ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਬੁੱਧਵਾਰ ਨੂੰ ਇੱਕ ਯਾਤਰੀ ਵੈਨ ਹਾਦਸੇ ਦੀ ਸ਼ਿਕਾਰ ਹੋ ਗਈ। ਸੁਧਨੋਤੀ ਵਿਚ ਇਸ ਯਾਤਰੀ ਵੈਨ ਦੇ ਖੱਡ ਵਿੱਚ ਡਿੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੂਆ ਨਿਊਜ਼ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਸਿੱਖਾਂ ਵੱਲੋਂ ਜਨਤਕ ਥਾਵਾਂ 'ਤੇ 'ਕਿਰਪਾਨ' ਲਿਜਾਣ ਸੰਬੰਧੀ ਕਾਨੂੰਨ ਬਣਾਉਣ ਦੀ ਮੰਗ

ਡਾਨ ਨੇ ਦੱਸਿਆ ਕਿ ਕੁਝ ਚਸ਼ਮਦੀਦਾਂ ਮੁਤਾਬਕ 40 ਸੀਟਾਂ ਵਾਲੇ ਕੋਸਟਰ ਨੇ ਤਹਿਸੀਲ ਹੈੱਡਕੁਆਰਟਰ ਬਲੋਚ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਮੁਸ਼ਕਲ ਨਾਲ 7 ਕਿਲੋਮੀਟਰ ਤੁਰਨ ਦੇ ਬਾਅਦ ਗੱਡੀ ਵਿਚ ਤਕਨੀਕੀ ਖਰਾਬੀ ਆ ਗਈ, ਜਿਸ ਨਾਲ ਗੱਡੀ ਪਹਿਲਾਂ ਸੜਕ ਦੇ ਖੱਬੇ ਪਾਸੇ ਪਹਾੜ ਨਾਲ ਟਕਰਾਈ ਅਤੇ ਫਿਰ ਸੱਜੇ ਮੁੜ ਗਈ ਅਤੇ ਫਿਰ ਸੜਕ ਤੋਂ 500 ਮੀਟਰ ਹੇਠਾਂ ਡਿੱਗ ਗਈ। ਪਾਕਿਸਤਾਨੀ ਪ੍ਰਕਾਸ਼ਨ ਮੁਤਾਬਕ ਪੁੰਛ ਦੇ ਡਿਪਟੀ ਇੰਸਪੈਕਟਰ ਜਨਰਲ ਰਾਸ਼ਿਦ ਨਈਮ ਖਾਨ ਨੇ ਕਿਹਾ ਕਿ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਪੰਜ ਨੂੰ ਕੋਟਲੀ ਜ਼ਿਲ੍ਹੇ ਭੇਜ ਦਿੱਤਾ ਗਿਆ ਹੈ, ਜਦਕਿ ਤਿੰਨ ਨੂੰ ਬਲੋਚ ਲਿਜਾਇਆ ਗਿਆ ਹੈ। ਡਾਨ ਦੀ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਪੀ.ਓ.ਕੇ ਦੇ ਪੁੰਥ ਅਤੇ ਨੀਲਮ ਜ਼ਿਲ੍ਹਿਆਂ ਵਿਚ ਦੋ ਸੜਕ ਹਾਦਸਿਆਂ ਵਿੱਚ ਚਾਰ ਵਿਦਿਆਰਥੀ ਅਤੇ ਬਹੁਤ ਸਾਰੇ ਯਾਤਰੀ ਮਾਰੇ ਗਏ ਸਨ ਅਤੇ 32 ਹੋਰ ਜ਼ਖਮੀ ਹੋ ਗਏ ਸਨ।

ਪਿਛਲੇ ਐਤਵਾਰ ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿੱਚ ਇੱਕ ਵਾਹਨ ਹਾਦਸੇ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ, 29 ਅਕਤੂਬਰ ਨੂੰ ਕਰਾਚੀ ਦੇ ਉੱਤਰੀ ਨਾਜ਼ਿਮਾਬਾਦ ਇਲਾਕੇ ਵਿੱਚ ਇੱਕ ਧਮਾਕੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਔਰਤਾਂ ਸਮੇਤ ਛੇ ਹੋਰ ਜ਼ਖ਼ਮੀ ਹੋ ਗਏ ਸਨ।

ਨੋਟ- ਪਾਕਿਸਤਾਨ ਵਿਚ ਵਾਪਰਦੇ ਦਰਦਨਾਕ ਸੜਕ ਹਾਦਸਿਆਂ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News