21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ

Saturday, Sep 11, 2021 - 08:24 PM (IST)

21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਕੁਝ ਹੋਰ ਅਮਰੀਕੀ ਨਾਗਰਿਕਾਂ ਨੂੰ ਤਾਲਿਬਾਨ ਵੱਲੋਂ ਰਵਾਨਗੀ ਦੀ ਆਗਿਆ ਦਿੱਤੇ ਜਾਣ ਬਾਅਦ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ 'ਚ ਸ਼ੁੱਕਰਵਾਰ ਨੂੰ 21 ਅਮਰੀਕੀ ਨਾਗਰਿਕਾਂ ਅਤੇ 11 ਕਾਨੂੰਨੀ ਸਥਾਈ ਵਸਨੀਕਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ

ਇਸ ਤੋਂ ਪਹਿਲਾਂ ਤਾਲਿਬਾਨ ਨੇ ਅਮਰੀਕੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਦੀ ਉਡਾਣ ਨੂੰ ਅਮਰੀਕੀ ਫੌਜਾਂ ਦੇ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ। ਜਿਸ ਉਪਰੰਤ ਇਸ ਦੌਰਾਨ, ਕਤਰ ਏਅਰਵੇਜ਼ ਦੀ ਇੱਕ ਚਾਰਟਰ ਫਲਾਈਟ ਵੀ ਸ਼ੁੱਕਰਵਾਰ ਨੂੰ ਕਾਬੁਲ ਤੋਂ ਰਵਾਨਾ ਹੋਈ ਜਿਸ 'ਚ 19 ਅਮਰੀਕੀ ਨਾਗਰਿਕ ਸਵਾਰ ਸਨ, ਜਦਕਿ ਦੋ ਅਮਰੀਕੀਆਂ ਨੇ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਈ ਅਣਦੱਸਿਆ ਲੈਂਡ ਬਾਰਡਰ ਕਰਾਸ ਕੀਤਾ। ਇਨ੍ਹਾਂ ਨਾਗਰਿਕਾਂ ਦੇ ਬਿਨਾਂ ਅਫਗਾਨਿਸਤਾਨ 'ਚ ਬਾਕੀ ਰਹਿੰਦੇ ਅਮਰੀਕੀ ਲੋਕਾਂ ਦੀ ਵਾਪਸੀ ਲਈ ਵੀ ਪ੍ਰਸ਼ਾਸਨ ਵੱਲੋਂ ਯਤਨ ਜਾਰੀ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਊਦੀ ਅਰਬ 'ਚ ਬਹੁਤ ਕੁਝ ਬਦਲ ਗਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News