ਨਾਈਜ਼ੀਰੀਆ ’ਚ ਭਿਆਨਕ ਸੜਕ ਹਾਦਸਾ, ਸਕੂਲੀ ਬੱਚਿਆਂ ਸਣੇ 21 ਦੀ ਮੌਤ
Friday, Oct 30, 2020 - 09:30 PM (IST)
ਲਾਗੋਸ-ਨਾਈਜ਼ੀਰੀਆ ਦੇ ਰਾਸ਼ਰਟਪਤੀ ਮੁਹੰਮਦੂ ਬੁਹਾਰੀ ਨੇ ਭਿਆਨਕ ਵਾਹਨ ਦੁਰਘਟਨਾ ’ਤੇ ਦੁਖ ਜਤਾਇਆ ਹੈ ਜਿਸ ’ਚ 21 ਲੋਕਾਂ ਦੀ ਮੌਤ ਹੋ ਗਈ। ਇਸ ਦੁਰਘਟਨਾ ’ਚ ਜਾਨ ਗੁਆਉਣ ਵਾਲਿਆਂ ’ਚ 21 ਵਿਅਕਤੀਆਂ ’ਚ ਜ਼ਿਆਦਾਤਰ ਸਕੂਲੀ ਬੱਚੇ ਹਨ। ਇਹ ਦੁਰਘਟਨਾ ਬੁੱਧਵਾਰ ਨੂੰ ਇਨੁਗੂ ਸੂਬੇ ਦੇ ਅਵਗੂ ’ਚ ਉਸ ਵੇਲੇ ਹੋਈ ਜਦ ਇਕ ਟਰੱਕ ਚਾਲਕ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਜਿਸ ਕਾਰਣ ਵਾਹਨ ਨੇ ਇਕ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ’ਚ 61 ਬੱਚੇ ਸਵਾਰ ਸਨ।
ਮਿ੍ਰਤਕਾਂ ’ਚ ਇਕ ਅਧਿਆਪਕ ਵੀ ਸ਼ਾਮਲ ਹੈ। ਇਹ ਬੱਚੇ ਅਵਗੂ ਦੇ ਕੈਥੋਲਿਕ ਡਾਇਉਸਿਸ ਵੱਲੋਂ ਸੰਚਾਲਿਤ ‘ਪ੍ਰੋਜੈਂਟੇਸ਼ਨ ਨਰਸਰੀ ਐਂਡ ਪ੍ਰਾਈਮਰੀ ਸਕੂਲ’ ਦੇ ਸਨ। ਰਾਸ਼ਟਰਪਤੀ ਮੁਹੰਮਦੂ ਬੁਹਾਰੀ ਨੇ ਵਾਹਨ ਮਾਲਕਾਂ ਨੂੰ ਸਾਵਧਾਨੀ ਵਰਤÎਣ ਦੀ ਅਪੀਲ ਕੀਤੀ ਹੈ ਕਿਉਂਕਿ ਸ਼ੁਰੂਆਤੀ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਕਿ ਉਕਤ ਦੁਰਘਟਨਾ ਟਰੱਕ ਦੀ ਬ੍ਰੇਕ ਖਰਾਬ ਹੋਣ ਦੇ ਚੱਲਦੇ ਹੋਈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇ ਤੁਰੰਤ ਬਾਅਦ ਟੱਰਕ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਸਥਾਨਕ ਪੁਲਸ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।