POK ’ਚ 21 ਘੰਟੇ ਦੇ ਬਿਜਲੀ ਕੱਟਾਂ ਤੋਂ ਜਨਤਾ ਪਰੇਸ਼ਾਨ, ਵਪਾਰੀਆਂ ਨੂੰ ਹੋ ਰਿਹਾ ਭਾਰੀ ਨੁਕਸਾਨ
Saturday, Nov 12, 2022 - 05:10 PM (IST)
ਪੇਸ਼ਾਵਰ– ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ’ਚ ਲੋਕਾਂ ਨੂੰ ਲਗਾਤਾਰ ਬਿਜਲੀ ਦੀ ਕਟੌਤੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਿਲਗਿਤ-ਬਾਲਟੀਸਤਾਨ ਦੇ ਸਕਰਦੂ ਨਗਰ ’ਚ ਰਹਿਣ ਵਾਲੇ ਲੋਕ 21 ਘੰਟਿਆਂ ਦੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਹਨ। ਅਵਾਮੀ ਐਕਸ਼ਨ ਕਮੇਟੀ ਨੇ ਬੇਐਲਾਨੀ ਬਿਜਲੀ ਕਟੌਤੀ ਅਤੇ ਹੋਰ ਜ਼ਰੂਰੀ ਮੁੱਦਿਆਂ ਨੂੰ ਲੈ ਕੇ ਗਿਲਗਿਤ ’ਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਵਿਰੋਧ ਪ੍ਰਦਰਸ਼ਨ ’ਚ ਏ.ਏ.ਸੀ. ਮੁੱਖ ਰੂਪ ਨਾਲ ਆਟਾ ਡਿਲਰਸ਼ਿਪ ਨੂੰ ਖਤਮ ਕਰਨ ਦੇ ਮੁੱਦੇ ਨੂੰ ਚੁੱਕਣਾ ਚਾਹੁੰਦੀ ਹੈ। ਪੂਰੇ ਨਗਰ ’ਚ 21 ਘੰਟਿਆਂ ਤਕ ਬਿਜਲੀ ਕਟੌਤੀ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਡੀਆ ਰਿਪੋਰਟ ਮੁਤਾਬਕ, ਪੀ.ਓ.ਕੇ. ਦੇ ਗਿਲਗਿਤ-ਬਾਲਟੀਸਤਾਨ ਪ੍ਰਾਂਤ ’ਚ ਰੋਜ਼ਾ 10 ਘੰਟਿਆਂ ਤਕ ਬਿਜਲੀ ਦੀ ਕਟੌਤੀ ਹੋ ਰਹੀ ਹੈ। ਬਿਜਲੀ ਕਟੌਤੀ ਤੋਂ ਇਲਾਵਾ ਮਹਿੰਗਾਈ ਨੂੰ ਲੈ ਕੇ ਵੀ ਲੋਕ ਲੰਬੇ ਸਮੇਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਏ.ਆਰ.ਵਾਈ. ਨਿਊਜ਼ ਮੁਤਾਬਕ, ਡਿਲਰਸ਼ਿਪ ਬੰਦ ਹੋਣ ਨਾਲ ਸਰਕਾਰ ਲਈ ਭ੍ਰਿਸ਼ਟਾਚਾਰ ਦਾ ਨਵਾਂ ਰਸਤਾ ਖੁੱਲ੍ਹੇਗਾ, ਨਾਲ ਹੀ ਇਲਾਕੇ ’ਚ ਬੋਰੁਜ਼ਗਾਰੀ ਵਧਣ ਦਾ ਵੀ ਖਤਰਾ ਵਧੇਗਾ। ਸਥਾਨਕ ਮੀਡੀਆ ਮੁਤਾਬਕ, ਬਲੌਚੀਸਤਾਨ ਪ੍ਰਾਂਤ ਪਿਛਲੇ ਤਿੰਨ ਹਫਤਿਆਂਤੋਂ ਆਟੇ ਦੇ ਸੰਕਟ ਨਾਲ ਜੂਝ ਰਿਹਾ ਹੈ।