ਇਟਲੀ ''ਚ ਵੱਡਾ ਸੜਕ ਹਾਦਸਾ, ਪੁਲ ਤੋਂ ਡਿੱਗ ਕੇ ਬੱਸ ਨੂੰ ਲੱਗੀ ਅੱਗ, ਪ੍ਰਵਾਸੀਆਂ ਸਣੇ 21 ਲੋਕਾਂ ਦੀ ਮੌਤ

Wednesday, Oct 04, 2023 - 05:57 AM (IST)

ਇਟਲੀ ''ਚ ਵੱਡਾ ਸੜਕ ਹਾਦਸਾ, ਪੁਲ ਤੋਂ ਡਿੱਗ ਕੇ ਬੱਸ ਨੂੰ ਲੱਗੀ ਅੱਗ, ਪ੍ਰਵਾਸੀਆਂ ਸਣੇ 21 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ: ਇਟਲੀ ਦੇ ਵੇਨਿਸ ਵਿਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇਕ ਬੱਸ ਬੇਕਾਬੂ ਹੋ ਕੇ ਪੁਲ ਤੋਂ ਡਿੱਗ ਗਈ। ਇਸ ਘਟਨਾ 'ਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ 'ਚ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ ਬੱਸ ਮਿਥੇਨ ਗੈਸ 'ਤੇ ਚੱਲ ਰਹੀ ਸੀ, ਇਸ ਲਈ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਇਸ ਕਾਰਨ ਕਈ ਲੋਕ ਜ਼ਿੰਦਾ ਸੜ ਗਏ। ਇਸ ਘਟਨਾ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੇਅਰ ਲੁਈਗੀ ਬਰੂਗਨਾਰੋ ਨੇ ਫੇਸਬੁੱਕ 'ਤੇ ਲਿਖਿਆ ਕਿ ਅੱਜ ਸ਼ਾਮ ਸਾਡੇ ਭਾਈਚਾਰੇ 'ਚ ਦੁਖਦ ਘਟਨਾ ਵਾਪਰੀ ਹੈ। ਉਸ ਨੇ ਕਰੈਸ਼ ਸਾਈਟ ਨੂੰ 'ਇਕ ਭਿਆਨਕ ਦ੍ਰਿਸ਼' ਦੱਸਿਆ। ਵੇਨਿਸ ਖੇਤਰ ਦੇ ਗਵਰਨਰ ਲੂਕਾ ਜ਼ਿਆ ਨੇ ਕਿਹਾ ਕਿ ਘੱਟੋ-ਘੱਟ 21 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 20 ਤੋਂ ਵੱਧ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਬਰਾਮਦ ਕਰਕੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਰਨ ਵਾਲਿਆਂ ਅਤੇ ਜ਼ਖਮੀਆਂ ਵਿਚ ਨਾ ਸਿਰਫ ਇਟਾਲੀਅਨ ਸਗੋਂ ਕਈ ਦੇਸ਼ਾਂ ਦੇ ਲੋਕ ਸ਼ਾਮਲ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News