ਪ੍ਰਦਰਸ਼ਨ ਦੌਰਾਨ ਗਲਤ ਢੰਗ ਨਾਲ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਪੁਲਸ ਦੇਵੇਗੀ 16.5 ਮਿਲੀਅਨ ਡਾਲਰ

Wednesday, Aug 19, 2020 - 04:12 AM (IST)

ਪ੍ਰਦਰਸ਼ਨ ਦੌਰਾਨ ਗਲਤ ਢੰਗ ਨਾਲ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਪੁਲਸ ਦੇਵੇਗੀ 16.5 ਮਿਲੀਅਨ ਡਾਲਰ

ਟੋਰਾਂਟੋ — ਟੋਰਾਂਟੋ ਦੀ ਇਕ ਅਦਾਲਤ ਨੇ 2010 ਦੇ ਜੀ-20 ਸੰਮੇਲਨ ਨਾਲ ਜੁੜੇ ਕਲਾਸ ਐਕਸ਼ਨ ਮੁਕੱਦਮੇ ’ਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਟੋਰਾਂਟੋ ਪੁਲਸ ਨੂੰ ਗਲਤ ਤਰੀਕੇ ਨਾਲ ਹਿਰਾਸਤ ’ਚ ਲਏੇ ਤਕਰੀਬਨ 1100 ਪ੍ਰਦਰਸ਼ਨ ਕਾਰੀਆਂ ਨੂੰ 16.5 ਮਿਲੀਅਨ ਕੈਨੇਡੀਅਨ ਡਾਲਰ (12.5 ਮਿਲੀਅਨ ਅਮਰੀਕੀ ਡਾਲਰ) ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ।
ਸੋਮਵਾਰ ਦੇਰ ਰਾਤ ਸੁਣਾਏ ਇਸ ਫੈਸਲੇ ’ਚ ਹਿਰਾਸਤ ’ਚ ਲਏ ਪ੍ਰਦਰਸ਼ਨ ਕਾਰੀਆਂ ’ਚ ਮੌਜੂਦ ਹਰੇਕ ਵਿਅਕਤੀ ਨੂੰ 5000 ਹਜ਼ਾਰ ਡਾਲਰ ਤੋਂ ਲੈ ਕੇ 24,700 ਡਾਲਰ ਦੇਣ ਦੇ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਟੋਰਾਂਟੋ ਪੁਲਸ ਨੂੰ ਪ੍ਰਦਰਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਦੱਸ ਦੇਈਏ ਕਿ 2010 ’ਚ ਜੀ-20 ਸੰਮੇਲਨ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਪ੍ਰਦਰਸ਼ਨ ਕਾਰੀ ਡਾਊਟਾਉਨ ਟੋਰਾਂਟੋ ’ਚ ਇਕੱਠਾ ਹੋਏ ਸਨ। ਗਲੋਬਲੀਕਰਨ, ਗਰੀਬੀ, ਵਾਤਾਵਰਣ ਪੱਖੀ ਤੇ ਸਮਲਿੰਗੀ ਅਧਿਕਾਰਾਂ ਸਬੰਧੀ ਪ੍ਰਦਰਸ਼ਨ 26-27 ਜੂਨ ਨੂੰ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਸੀ। ਇਸ ਦੌਰਾਨ ਮਾਸਕ ਪਹਿਨੇ ਕੁਝ ਪ੍ਰਦਰਸ਼ਨ ਕਾਰੀਆਂ ਨੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਦੀਆਂ ਕੁਝ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਪੁਲਸ ਨੇ ਇਸ ਪ੍ਰਦਰਸ਼ਨ ਖਿਲਾਫ ਕਾਰਵਾਈ ਕਰਦਿਆਂ ਹਜ਼ਾਰ ਤੋਂ ਵਧੇਰੇ ਪ੍ਰਦਰਸ਼ਨ ਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਜੋ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਰੱਖ ਰਹੇ ਸਨ। 


author

Gurdeep Singh

Content Editor

Related News