ਇਟਲੀ : ਮੈਟਰੋ ਸਟੇਸ਼ਨ ਦਾ ਐਸਕੇਲੇਟਰ ਟੁੱਟਣ ਕਾਰਨ 20 ਲੋਕ ਜ਼ਖਮੀ
Wednesday, Oct 24, 2018 - 11:20 AM (IST)

ਰੋਮ(ਏਜੰਸੀ)— ਮੰਗਲਵਾਰ ਨੂੰ ਇਟਲੀ ਦੇ ਮੈਟਰੋ ਸਟੇਸ਼ਨ ਦਾ ਐਸਕੇਲੇਟਰ ਟੁੱਟ ਜਾਣ ਕਾਰਨ ਲਗਭਗ 20 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਵਧੇਰੇ ਰਸ਼ੀਅਨ ਫੁੱਟਬਾਲ ਦੇ ਫੈਨਜ਼ ਸਨ। ਬਹੁਤ ਸਾਰੇ ਲੋਕਾਂ ਦੀਆਂ ਲੱਤਾਂ 'ਤੇ ਸੱਟਾਂ ਲੱਗੀਆਂ ਹਨ। ਲੋਕਾਂ ਨੇ ਦੱਸਿਆ ਕਿ ਅਚਾਨਕ ਅਜਿਹੀ ਘਟਨਾ ਵਾਪਰੀ ਕਿ ਕੋਈ ਸੰਭਲ ਹੀ ਨਾ ਸਕਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ ਹਰ ਪਾਸੇ ਚੀਕਾਂ ਸੁਣਾਈ ਦੇਣ ਲੱਗੀਆਂ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਐਸਕੇਲੇਟਰ 'ਤੇ ਨੱਚ ਅਤੇ ਟੱਪ ਰਹੇ ਸਨ ਅਤੇ ਇਸ ਤੋਂ ਬਾਅਦ ਇਹ ਘਟਨਾ ਵਾਪਰੀ। ਹਾਲਾਂਕਿ ਫੁੱਟਬਾਲ ਫੈਨਜ਼ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਰੋਮ ਦੇ ਮੇਅਰ ਨੇ ਕਿਹਾ ਕਿ ਅਸੀਂ ਜ਼ਖਮੀ ਲੋਕਾਂ ਦੀ ਮਦਦ ਲਈ ਖੜ੍ਹੇ ਹਾਂ। ਜਾਣਕਾਰੀ ਮੁਤਾਬਕ ਇਹ ਲੋਕ ਫੁੱਟਬਾਲ ਮੈਚ ਦੇਖਣ ਲਈ ਇੱਥੇ ਪੁੱਜੇ ਸਨ।