ਅਮਰੀਕਾ ''ਚ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ 20 ਹਜ਼ਾਰ ਭਾਰਤੀ ਜੇਲ੍ਹਾਂ ''ਚ ਕੈਦ, ਦਿੱਤੇ ਜਾ ਰਹੇ ਤਸੀਹੇ

Friday, Jan 06, 2023 - 10:54 AM (IST)

ਅਮਰੀਕਾ ''ਚ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ 20 ਹਜ਼ਾਰ ਭਾਰਤੀ ਜੇਲ੍ਹਾਂ ''ਚ ਕੈਦ, ਦਿੱਤੇ ਜਾ ਰਹੇ ਤਸੀਹੇ

ਵਾਸ਼ਿੰਗਟਨ (ਬਿਊਰੋ) ਅਮਰੀਕਾ ਦੀਆਂ ਜੇਲ੍ਹਾਂ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਬੰਦ ਹਨ। ਇਨ੍ਹਾਂ ਜੇਲ੍ਹਾਂ ਵਿੱਚ ਬਿਨਾਂ ਦਸਤਾਵੇਜ਼ੀ ਕੈਦੀਆਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ। ਇਸ ਦੇ ਜ਼ਰੀਏ ਜੇਲ੍ਹਾਂ ਵਾਲੇ ਮੋਟੀ ਕਮਾਈ ਕਰਦੇ ਹਨ, ਪਰ ਕੈਦੀਆਂ ਨੂੰ ਨਾ ਦੇ ਬਰਾਬਰ ਭੁਗਤਾਨ ਕੀਤਾ ਜਾਂਦਾ ਹੈ। ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਕੈਦੀਆਂ ਨੂੰ ਹਨੇਰੇ ਵਾਲੀਆਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।ਮਨੁੱਖੀ ਅਧਿਕਾਰਾਂ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਅਮਰੀਕਾ ਦੀਆਂ ਜੇਲ੍ਹਾਂ ਇਕ ਉਦਯੋਗ ਬਣ ਚੁੱਕੀਆਂ ਹਨ। ਹਰ ਸਾਲ ਕੈਦੀਆਂ ਤੋਂ ਕੰਮ ਕਰਾ ਕੇ 11 ਅਰਬ ਡਾਲਰ ਯਾਨੀ 91 ਹਜ਼ਾਰ ਕਰੋੜ ਰੁਪਏ ਕਮਾਏ ਜਾਂਦੇ ਹਨ। ਹਾਲਾਂਕਿ ਕੈਦੀਆਂ ਨੂੰ ਸਿਰਫ ਇੱਕ ਘੰਟੇ ਦੇ ਕੰਮ ਲਈ ਤਨਖਾਹ ਮਿਲਦੀ ਹੈ। ਉਨ੍ਹਾਂ ਦੀ ਸਾਲਾਨਾ ਘੱਟੋ-ਘੱਟ ਉਜਰਤ 450 ਡਾਲਰ ਰੱਖੀ ਗਈ ਹੈ।

ਕੈਦੀਆਂ ਦੀ ਹਾਲਤ ਤਰਸਯੋਗ

ਜਾਂਚਕਰਤਾ ਜੈਨੀਫਰ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜੇਲ੍ਹ ਵਿੱਚ ਗੈਰ-ਕਾਨੂੰਨੀ ਕੈਦੀਆਂ ਦੀ ਹਾਲਤ ਤਰਸਯੋਗ ਹੈ। ਜੇਲ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇੰਨੇ ਫੰਡ ਨਹੀਂ ਹਨ ਕਿ ਉਹ ਇਨ੍ਹਾਂ ਕੈਦੀਆਂ ਨੂੰ ਉਚਿਤ ਤਨਖਾਹਾਂ ਦੇ ਸਕਣ। ਪਰ ਸਾਡੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹਾਂ ਕੈਦੀਆਂ ਨੂੰ ਮਜ਼ਦੂਰ ਬਣਾ ਕੇ ਅਰਬਾਂ ਡਾਲਰ ਕਮਾ ਲੈਂਦੀਆਂ ਹਨ। ਇਸ ਦੇ ਬਾਵਜੂਦ ਕੈਦੀਆਂ ਦਾ ਸ਼ੋਸ਼ਣ ਹੁੰਦਾ ਹੈ। ਕਈ ਵਾਰ ਕੈਦੀਆਂ ਕੋਲ ਜੇਲ੍ਹ ਵਿੱਚ ਸਾਬਣ ਖਰੀਦਣ ਜਾਂ ਪਰਿਵਾਰ ਵਾਲਿਆਂ ਨੂੰ ਫ਼ੋਨ ਕਰਨ ਲਈ ਵੀ ਪੈਸੇ ਵੀ ਨਹੀਂ ਹੁੰਦੇ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਸ਼ਖ਼ਸ ਨੇ ਪਤਨੀ, ਸੱਸ ਅਤੇ ਪੰਜ ਬੱਚਿਆਂ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ 

ਦਰਅਸਲ ਪ੍ਰਾਈਵੇਟ ਕੰਪਨੀਆਂ ਅਮਰੀਕਾ ਵਿੱਚ ਜੇਲ੍ਹਾਂ ਚਲਾਉਂਦੀਆਂ ਹਨ। ਇਨ੍ਹਾਂ ਜੇਲ੍ਹਾਂ ਵਿੱਚ ਜਿੰਨੇ ਜ਼ਿਆਦਾ ਕੈਦੀ ਹੋਣਗੇ, ਕੰਪਨੀਆਂ ਨੂੰ ਸਰਕਾਰ ਤੋਂ ਓਨਾ ਹੀ ਫ਼ਾਇਦਾ ਹੋਵੇਗਾ। ਜੇਲ੍ਹਾਂ ਦਾ 80% ਕੰਮ ਇਨ੍ਹਾਂ ਵਿੱਚ ਰਹਿ ਰਹੇ ਕੈਦੀਆਂ ਤੋਂ ਕਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਬਾਹਰਲੀਆਂ ਕੰਪਨੀਆਂ ਜੇਲ੍ਹਾਂ ਨੂੰ ਮੇਜ਼-ਕੁਰਸੀਆਂ ਅਤੇ ਹੋਰ ਸਮਾਨ ਬਣਾਉਣ ਦਾ ਠੇਕਾ ਵੀ ਦਿੰਦੀਆਂ ਹਨ। ਇਹ ਵੀ ਜੇਲ੍ਹ ਦੇ ਕੈਦੀਆਂ ਤੋਂ ਬਣਵਾਈਆਂ ਜਾਂਦੀਆਂ। ਜਿਹੜੇ ਕੈਦੀ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਫਿਰ ਉਨ੍ਹਾਂ ਨੂੰ ਇਕੱਲੇ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ।

ਇਕ ਸਾਲ ਵਿਚ ਗੈਰ-ਦਸਤਾਵੇਜ਼ ਭਾਰਤੀਆਂ ਦੀ ਗ੍ਰਿਫ਼ਤਾਰੀ ਦੁੱਗਣੀ 

ਮੈਕਸੀਕੋ ਰਾਹੀਂ ਅਮਰੀਕਾ ਦੀ ਸਰਹੱਦ ਵਿੱਚ ਦਾਖ਼ਲ ਹੋਏ ਭਾਰਤੀ ਮੂਲ ਦੇ ਇੱਕ ਪੰਜਾਬੀ ਨੇ ਦੱਸਿਆ ਕਿ ਮੈਂ ਇੱਕ ਸਾਲ ਤੋਂ ਕੈਲੀਫੋਰਨੀਆ ਜੇਲ੍ਹ ਵਿੱਚ ਕੈਦ ਰਿਹਾ। ਇਹ ਮੇਰੇ ਲਈ ਇੱਕ ਡਰਾਉਣੇ ਸੁਪਨੇ ਵਰਗਾ ਹੈ। ਸਾਨੂੰ ਉਥੇ ਪੱਗਾਂ ਅਤੇ ਕੜੇ ਪਹਿਨਣ ਦੀ ਵੀ ਇਜਾਜ਼ਤ ਨਹੀਂ ਸੀ। ਸ਼ਾਕਾਹਾਰੀ ਭੋਜਨ ਖਾਣ ਵਾਲੇ ਵੀ ਮਾਸ ਖਾਣ ਲਈ ਮਜਬੂਰ ਹਨ।ਇਕ ਹੋਰ ਜਾਣਕਾਰੀ ਦੇ ਅਨੁਸਾਰ ਸਰਹੱਦ ਪਾਰ ਤੋਂ ਘੁਸਪੈਠ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਕੈਦੀਆਂ ਨੂੰ ਇੱਕ ਸਾਲ ਦੇ ਅੰਦਰ-ਅੰਦਰ ਜ਼ਮਾਨਤ ਮਿਲ ਜਾਂਦੀ ਹੈ ਪਰ ਕਈ ਕੈਦੀਆਂ ਕੋਲ ਵਕੀਲ ਹਾਇਰ ਕਰਨ ਲਈ ਵੀ ਪੈਸੇ ਨਹੀਂ ਹੁੰਦੇ, ਜਿਸ ਕਰਕੇ ਉਹ ਜੇਲ੍ਹ ਵਿੱਚ ਹੀ ਰਹਿਣ ਲਈ ਮਜਬੂਰ ਹਨ। 2022 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ 60,000 ਭਾਰਤੀਆਂ ਵਿੱਚੋਂ 40,000 ਨੂੰ ਜ਼ਮਾਨਤ ਮਿਲ ਗਈ ਸੀ, ਪਰ 20,000 ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ।

ਨੋਟ-ਇਸ ਖ਼ਬਰ ਬਾਰ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News