ਕੋਰੋਨਾ ਦੇ 2 ਤਿਹਾਈ ਮਾਮਲੇ ਸਿਰਫ 10 ਦੇਸ਼ਾਂ ''ਚ : WHO

Friday, Jul 24, 2020 - 12:25 AM (IST)

ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕਿਹਾ ਹੈ ਕਿ ਕੋਰੋਨਾ ਲਾਗ ਦੇ 2 ਤਿਹਾਈ ਮਾਮਲੇ ਸਿਰਫ 10 ਦੇਸ਼ਾਂ ਵਿਚ ਹਨ। ਸੰਗਠਨ ਦੇ ਡਾਇਰੈਕਟਰ ਟੇਡ੍ਰਾਸ ਐਡਹਾਨਮ ਗੀਬ੍ਰਿਯਏਸੁਸ ਨੇ ਆਖਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਦੁਨੀਆ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਕਈ ਲੋਕ ਮਹੀਨਿਆਂ ਤੋਂ ਘਰਾਂ ਵਿਚ ਬੰਦ ਹਨ ਅਤੇ ਮਹਾਮਾਰੀ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਚੀਜ਼ਾਂ ਪਹਿਲਾਂ ਜਿਹੀਆਂ ਆਮ ਨਹੀਂ ਹੋ ਪਾਉਣਗੀਆਂ, ਮਹਾਮਾਰੀ ਦੀਆਂ ਕਈ ਗੱਲਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਤੁਹਾਨੂੰ ਸਮਝਣਾ ਹੋਵੇਗਾ ਕਿ ਖੁਦ ਨੂੰ ਸੁਰੱਖਿਅਤ ਰੱਖਣਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਅਤੇ ਹੱਥਾਂ ਨੂੰ ਵਾਰ-ਵਾਰ ਧੋਣਾ ਹੋਵੇਗਾ। ਤੁਸੀਂ ਕਿਤੇ ਵੀ ਰਹੋ ਤੁਹਾਨੂੰ ਸਥਾਨਕ ਪ੍ਰਸ਼ਾਸਨ ਦੀ ਗੱਲ ਵੀ ਮੰਨਣੀ ਹੋਵੇਗੀ।

PunjabKesari

ਸੰਗਠਨ ਨੇ ਇਹ ਵੀ ਕਿਹਾ ਹੈ ਕਿ ਜਲਦ ਹੀ ਕੋਰੋਨਾ ਨਾਲ ਜੁੜੇ ਕੁਆਰੰਟਾਇਨ ਦੇ ਨਿਯਮਾਂ ਵਿਚ ਬਦਲਾਅ ਕਰਨ ਵਾਲਾ ਹੈ। ਸੰਗਠਨ ਦਾ ਆਖਣਾ ਹੈ ਕਿ ਕੁਆਰੰਟਾਇਨ ਦੇ ਨਿਯਮਾਂ ਕਾਰਨ ਕਿਸੇ ਦੇ ਮਨੁੱਖੀ ਅਧਿਕਾਰ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਲੱਖ 24 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸਿਰਫ ਅਮਰੀਕਾ ਵਿਚ ਹੁਣ ਤੱਕ ਇਹ ਵਾਇਰਸ 1.43 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਉਥੇ ਬ੍ਰਾਜ਼ੀਲ ਵਿਚ ਇਹ 82 ਹਜ਼ਾਰ ਤੋਂ ਜ਼ਿਆਦਾ ਅਤੇ ਬਿ੍ਰਟੇਨ ਵਿਚ 45 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ। ਦੱਸ ਦਈਏ ਕਿ ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾ ਦੇ 15,517,801 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 632,914 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 9,441,006 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News