ਪਾਕਿਸਤਾਨ : ਬੰਬ ਧਮਾਕੇ ''ਚ ਸਕੂਲ ਦੇ ਦੋ ਅਧਿਆਪਕਾਂ ਦੀ ਮੌਤ

Friday, Jun 05, 2020 - 03:44 PM (IST)

ਪਾਕਿਸਤਾਨ : ਬੰਬ ਧਮਾਕੇ ''ਚ ਸਕੂਲ ਦੇ ਦੋ ਅਧਿਆਪਕਾਂ ਦੀ ਮੌਤ

ਪੇਸ਼ਾਵਰ- ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੀ ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਦੀ ਸੜਕ ਦੇ ਕਿਨਾਰੇ ਬੰਬ ਫਟਣ ਨਾਲ ਸਕੂਲ ਦੇ ਦੋ ਅਧਿਆਪਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਖੈਬਰ ਪਖਤੂਨਵਾ ਸੂਬੇ ਦੇ ਬਜੁਆਰ ਜ਼ਿਲ੍ਹੇ ਵਿਚ ਡਾਮਾਡੋਲ ਖੇਤਰ ਵਿਚ ਦੋ ਅਧਿਆਪਕ ਮੋਟਰ ਸਾਈਕਲ 'ਤੇ ਜਾ ਰਹੇ ਸਨ ਜਦ ਇਕ ਨਹਿਰ ਕੋਲ ਧਮਾਕਾ ਹੋਇਆ। 
ਸਥਾਨਕ ਲੋਕਾਂ ਮੁਤਾਬਕ ਧਮਾਕੇ ਦੇ ਕਾਰਨ ਇਕ ਨਿੱਜੀ ਸਕੂਲ ਵਿਚ ਅਧਿਆਪਕ ਅਬਦੁਰਰਹਿਮਾਨ ਅਤੇ ਸਰਕਾਰੀ ਸਕੂਲ ਵਿਚ ਅਧਿਆਪਕ ਇਸਮਾਇਲ ਦੀ ਘਟਨਾ ਵਾਲੇ ਥਾਂ 'ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਘਟਨਾ ਦੇ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਤਾਲਿਬਾਨ ਅਕਸਰ ਅਜਿਹੇ ਹਮਲਿਆਂ ਨੂੰ ਅੰਜਾਮ ਦਿੰਦਾ ਰਹਿੰਦਾ ਹੈ।


author

Lalita Mam

Content Editor

Related News