ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 2 ਮੌਤਾਂ, ਦਰਜਨਾਂ ਵਿਦਿਆਰਥੀ ਜ਼ਖ਼ਮੀ

09/22/2023 9:38:02 AM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਨਿਊਯਾਰਕ ਸੂਬੇ ਦੇ ਔਰੇਂਜ ਕਾਊਂਟੀ 'ਚ ਵੀਰਵਾਰ ਦੁਪਹਿਰ ਨੂੰ ਇਕ ਹਾਈਵੇਅ 'ਤੇ ਬੱਸ ਪਲਟਣ ਕਾਰਨ ਘੱਟੋ-ਘੱਟ 2 ਬਾਲਗਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਵਿਦਿਆਰਥੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਿਊਯਾਰਕ ਸਟੇਟ ਪੁਲਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਬੱਸ ਵਿੱਚ ਸਵਾਰ 2 ਬਾਲਗ ਔਰਤਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 5 ਬੱਚੇ ਗੰਭੀਰ ਹਾਲਤ ਵਿੱਚ ਹਨ। 

ਇਹ ਵੀ ਪੜ੍ਹੋ: ਭਾਰਤ ਦੀ BLS ਏਜੰਸੀ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਦਾ ਨੋਟਿਸ ਮੁੜ ਲਗਾਇਆ

PunjabKesari

ਅਧਿਕਾਰੀਆਂ ਅਨੁਸਾਰ ਬੱਸ ਨਿਊਯਾਰਕ ਦੇ ਲੋਂਗ ਆਈਲੈਂਡ ਤੋਂ ਇੱਕ ਹਾਈ ਸਕੂਲ ਬੈਂਡ ਦੇ ਮੈਂਬਰਾਂ ਨੂੰ ਲੈ ਕੇ ਪੈਨਸਿਲਵੇਨੀਆ ਵਿੱਚ ਇੱਕ ਸੰਗੀਤ ਕੈਂਪ ਪ੍ਰੋਗਰਾਮ ਲਈ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਤਸਵੀਰਾਂ ਵਿਚ ਕੋਚ-ਸ਼ੈਲੀ ਦੀ ਇੱਕ ਬੱਸ ਮੇਨ ਹਾਈਵੇਅ ਤੋਂ ਹੇਠਾਂ ਉਤਰ ਕੇ  ਦਰਖਤਾਂ ਅਤੇ ਝਾੜੀਆਂ ਦੇ ਵਿਚਕਾਰ ਫਸੀ ਦਿਖਾਈ ਦੇ ਰਹੀ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਅਜਿਹਾ ਲਗਦਾ ਹੈ ਕਿ "ਇਕ ਖ਼ਰਾਬ ਟਾਇਰ ਹਾਦਸੇ ਦਾ ਕਾਰਨ ਬਣਿਆ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਦਰਾੜ, ਟਰੂਡੋ ਦੇ ਬਿਆਨ ਮਗਰੋਂ ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News