ਇਰਾਕ ''ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕਵਰ ਕਰਦੇ 2 ਪੱਤਰਕਾਰਾਂ ਦੀ ਗੋਲੀ ਮਾਰ ਕੀਤੀ ਹੱਤਿਆ

01/13/2020 9:05:49 PM

ਬਗਦਾਦ - ਇਰਾਕ ਦੇ ਬਸਰਾ ਸ਼ਹਿਰ 'ਚ ਪਿਛਲੇ ਹਫਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਕਵਰ ਕਰਦੇ ਵੇਲੇ 2 ਪੱਤਰਕਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਰਾਕ ਸਥਿਤ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪ੍ਰੈਸ ਦੀ ਆਜ਼ਾਦੀ ਕੁਚਲਣ ਦੀ ਸਾਜਿਸ਼
ਅਮਰੀਕੀ ਦੂਤਘਰ ਨੇ ਇਸ ਨੂੰ ਪ੍ਰੈਸ ਦੀ ਆਜ਼ਾਦੀ ਕੁਚਲਣ ਦੀ ਸਾਜਿਸ਼ ਐਲਾਨ ਕਰ ਦਿੱਤਾ ਹੈ। ਮ੍ਰਿਤਕਾਂ 'ਚ ਕਿ ਪੱਤਰਕਾਰ ਅਹਿਮਨ ਅਬਦੇਲ ਸਮਦ (39) ਅਤੇ ਦੂਜੇ ਕੈਮਰਾਮੈਨ ਸਫਾ ਘਲੀ (37) ਸੀ। ਸਮਦ ਨਿੱਜੀ ਨਿਊਜ਼ ਚੈਨਲ ਦਿੱਜ਼ਲ ਟੀ. ਵੀ. ਲਈ ਕੰਮ ਕਰਦੇ ਸਨ।

ਗੋਲੀ ਲੱਗਣ ਤੋਂ ਕੁਝ ਘੰਟੇ ਪਹਿਲਾਂ ਸਮਦ ਨੇ ਇਕ ਵੀਡੀਓ ਪੋਸ ਕੀਤੀ ਸੀ
ਚਸ਼ਮਦੀਦਾਂ ਮੁਤਾਬਕ, ਕਵਰੇਜ਼ ਦੌਰਾਨ ਗੱਡੀ 'ਚ ਆਏ ਕੁਝ ਹਥਿਆਰਬੰਦ ਲੋਕਾਂ ਨੇ ਦੋਹਾਂ ਨੂੰ ਗੋਲੀ ਮਾਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਗੋਲੀ ਲੱਗਣ ਤੋਂ ਕੁਝ ਘੰਟੇ ਪਹਿਲੇ ਹੀ ਸਮਦ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਇਰਾਕੀ ਸੁਰੱਖਿਆ ਕਰਮੀ ਅਮਰੀਕੀ ਦੂਤਘਰ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਤਾਂ ਕੋਈ ਕਾਰਵਾਈ ਕਰਦੇ ਨਹੀਂ ਦਿਖੇ, ਪਰ ਬਸਰਾ 'ਚ ਸਰਕਾਰ ਵਿਰੋਧੀ ਪ੍ਰਦਰਨਸ਼ਕਾਰੀਆਂ ਨੂੰ ਗ੍ਰਿਫਤਾਰ ਕਰ ਰਹੇ ਸਨ।

ਯੂਕ੍ਰੇਨ ਦੇ ਜਹਾਜ਼ ਨੂੰ ਗਲਤੀ ਨਾਲ ਢੇਰ ਕਰਨ ਨੂੰ ਲੈ ਕੇ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀ
ਯੂਕ੍ਰੇਨ ਦੇ ਜਹਾਜ਼ ਨੂੰ ਗਲਤੀ ਨਾਲ ਢੇਰ ਕਰਨ ਦੀ ਗੱਲ ਈਰਾਨੀ ਫੌਜ ਵੱਲੋਂ ਮੰਨੀ ਗਈ, ਜਿਸ ਤੋਂ ਬਾਅਦ ਦੇਸ਼ 'ਚ ਲਗਾਤਾਰ ਤੀਜੇ ਦਿਨ ਪ੍ਰਦਰਸ਼ਕਾਰੀ ਸੜਕਾਂ 'ਤੇ ਉਤਰੇ। ਸੋਸ਼ਲ ਮੀਡੀਆ 'ਤੇ ਜ਼ਾਰੀ ਵੀਡੀਓ 'ਚ ਪ੍ਰਦਰਸ਼ਨਕਾਰੀ ਅਤੇ ਪੁਲਸ ਦੀ ਭਿੜਤ ਦੇਖੀ ਜਾ ਰਹੀ ਹੈ। ਪ੍ਰਦਰਸ਼ਨਕਾਰੀ ਚੀਕ ਰਹੇ ਸਨ ਕਿ ਪੜ੍ਹੇ-ਲਿਖੇ ਲੋਕਾਂ ਨੂੰ ਜਾਨੋਂ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਥਾਂ ਮੌਲਵੀ ਲੈ ਰਹੇ ਹਨ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਵਿਦਿਆਰਥੀਆਂ ਵੱਲ ਸੀ, ਜੋ ਹਾਦਸਾਗ੍ਰਸਤ ਜਹਾਜ਼ 'ਚ ਸਵਾਰ ਸਨ ਅਤੇ ਛੁੱਟੀਆਂ ਤੋਂ ਬਾਅਦ ਯੂਕ੍ਰੇਨ ਅਤੇ ਕੈਨੇਡਾ ਪੜ੍ਹਾਈ ਕਰਨ ਜਾ ਰਹੇ ਸਨ।

ਪ੍ਰਦਰਸ਼ਨਕਾਰੀਆਂ ਖਿਲਾਫ ਸੰਯਮ ਨਾਲ ਕੰਮ ਲੈਣ ਦਾ ਆਦੇਸ਼
ਰਾਜਧਾਨੀ ਤਹਿਰਾਨ ਦੇ ਪੁਲਸ ਪ੍ਰਮੁੱਖ ਨੇ ਸੋਮਵਾਰ ਨੂੰ ਆਖਿਆ ਕਿ ਪੁਲਸ ਨੂੰ ਪ੍ਰਦਰਸ਼ਨਕਾਰੀਆਂ ਖਿਲਾਫ ਸੰਯਮ ਨਾਲ ਕੰਮ ਲੈਣ ਦਾ ਆਦੇਸ਼ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ 'ਚ ਈਰਾਨ ਤੋਂ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਨਾ ਚਲਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਭਿੜਤ ਹੋਈ ਸੀ।

ਪ੍ਰਦਰਸ਼ਨਕਾਰੀਆਂ 'ਤੇ ਕੋਈ ਗੋਲੀ ਨਹੀਂ ਚਲਾਈ ਗਈ
ਇਕ ਵੀਡੀਓ 'ਚ ਤਹਿਰਾਨ ਦੇ ਆਜ਼ਾਦੀ ਚੌਕ ਦੇ ਆਲੇ-ਦੁਆਲੇ ਦੇ ਖੇਤਰ 'ਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਸੇ ਵੀਡੀਓ 'ਚ ਜ਼ਖਮੀਆਂ ਨੂੰ ਲਿਜਾਂਦੇ ਅਤੇ ਸੁਰੱਖਿਆ ਕਰਮਈਆਂ ਨੂੰ ਰਾਈਫਲਾਂ ਦੇ ਨਾਲ ਭੱਜਦੇ ਦੇਖਿਆ ਜਾ ਸਕਦਾ ਹੈ। ਸੜਕਾਂ 'ਤੇ ਖੂਨ ਬਿਖਰਿਆ ਵੀ ਦਿੱਖ ਰਿਹਾ ਹੈ। ਤਹਿਰਾਨ ਦੇ ਪੁਲਸ ਪ੍ਰਮੁੱਖ ਜਨਰਲ ਹੁਸੈਨ ਰਹਿਮੀ ਨੇ ਹਾਲਾਂਕਿ ਆਖਿਆ ਐਤਵਾਰ ਨੂੰ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਬਿਲਕੁਲ ਸਖਤੀ ਨਹੀਂ ਕੀਤੀ ਗਈ ਅਤੇ ਕਿਸੇ 'ਤੇ ਕੋਈ ਗੋਲੀ ਨਹੀਂ ਚਲਾਈ ਗਈ।


Khushdeep Jassi

Content Editor

Related News