ਦੁਬਈ 'ਚ 2 ਭਾਰਤੀਆਂ ਦੀ ਸਜ਼ਾ ਬਰਕਰਾਰ, ਭਰਨੀ ਪਵੇਗੀ ਲੱਖਾਂ ਦੀ ਬਲੱਡ ਮਨੀ

Tuesday, Dec 27, 2022 - 03:17 PM (IST)

ਦੁਬਈ 'ਚ 2 ਭਾਰਤੀਆਂ ਦੀ ਸਜ਼ਾ ਬਰਕਰਾਰ, ਭਰਨੀ ਪਵੇਗੀ ਲੱਖਾਂ ਦੀ ਬਲੱਡ ਮਨੀ

ਦੁਬਈ (ਏਜੰਸੀ)- ਦੁਬਈ ਦੀ ਅਪੀਲੀ ਅਦਾਲਤ ਨੇ ਪਿਛਲੇ ਸਾਲ ਉਸਾਰੀ ਵਾਲੀ ਥਾਂ ‘ਤੇ ਕਰੇਨ ਅਤੇ ਲਾਰੀ ਵਿਚਕਾਰ ਕੁਚਲੇ ਜਾਣ ਵਾਲੇ ਸੁਰੱਖਿਆ ਗਾਰਡ ਦੀ ਮੌਤ ਦਾ ਕਾਰਨ ਬਣਨ ਵਾਲੇ 2 ਭਾਰਤੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਦਿ ਨੈਸ਼ਨਲ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਇੱਕ 35 ਸਾਲਾ ਸੁਰੱਖਿਆ ਸੁਪਰਵਾਈਜ਼ਰ ਅਤੇ 28 ਸਾਲਾ ਪ੍ਰੋਜੈਕਟ ਮੈਨੇਜਰ 'ਤੇ ਗਾਰਡ ਦੀ ਮੌਤ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ, ਜੋ ਕਿ ਪਿਛਲੇ ਸਾਲ 28 ਅਗਸਤ 2021 ਨੂੰ ਜੁਮੇਰਾਹ ਵਿੱਚ ਇੱਕ ਨਿਰਮਾਣ ਅਧੀਨ ਵਿਲਾ ਦੇ ਸਥਾਨ 'ਤੇ ਵਾਪਰੇ ਹਾਦਸੇ ਵਿਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ: ਬਰਫ਼ੀਲੇ ਤੂਫਾਨ 'ਚ ਘਿਰਿਆ ਅਮਰੀਕਾ, ਬਾਈਡੇਨ ਨੇ ਕੀਤਾ ਨਿਊਯਾਰਕ 'ਚ ਐਮਰਜੈਂਸੀ ਦਾ ਐਲਾਨ

ਉਨ੍ਹਾਂ ਨੂੰ ਇੱਕ ਮਹੀਨੇ ਦੀ ਮੁਅੱਤਲੀ ਦੀ ਸਜ਼ਾ ਸੁਣਾਉਂਦੇ ਹੋਏ, ਦੁਬਈ ਦੀ Misdemeanour ਅਦਾਲਤ ਨੇ ਦੋਵਾਂ ਨੂੰ 3,000 ਦਿਰਹਮ ਦਾ ਜੁਰਮਾਨਾ ਕੀਤਾ ਅਤੇ ਉਨ੍ਹਾਂ ਨੂੰ ਪੀੜਤ ਪਰਿਵਾਰ ਨੂੰ ਬਲਡ ਮਨੀ ਵਿੱਚ ਸਾਂਝੇ ਤੌਰ 'ਤੇ 200,000 ਦਿਰਹਮ ਅਦਾ ਕਰਨ ਦਾ ਹੁਕਮ ਦਿੱਤਾ। ਅਖ਼ਬਾਰ ਦੇ ਦੱਸਿਆ ਕਿ ਸਖ਼ਤ ਸਜ਼ਾ ਦੀ ਮੰਗ ਕਰਨ ਵਾਲੇ ਵਕੀਲ ਇਸ ਕੇਸ ਨੂੰ ਅਪੀਲ ਕੋਰਟ ਵਿੱਚ ਲੈ ਕੇ ਗਏ, ਜਿਸ ਨੇ ਸਜ਼ਾ ਨੂੰ ਬਰਕਰਾਰ ਰੱਖਿਆ। ਦੁਬਈ ਮਿਉਂਸਪੈਲਿਟੀ ਇੰਸਪੈਕਟਰਾਂ ਦੀ ਰਿਪੋਰਟ ਦੇ ਅਨੁਸਾਰ, ਭਾਰਤੀਆਂ ਨੇ ਸੁਰੱਖਿਆ ਗਾਰਡ ਨੂੰ ਇਹ ਪਤਾ ਹੁੰਦੇ ਹੋਏ ਕ੍ਰੇਨ ਚਲਾਉਣ ਦੀ ਇਜਾਜ਼ਤ ਦਿੱਤੀ ਕਿ ਉਹ ਕੰਮ ਕਰਨ ਵਿਚ ਯੋਗ ਨਹੀਂ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸੁਰੱਖਿਆ ਗਾਰਡ ਨੇ ਇੱਕ ਲਾਰੀ ਨੂੰ ਲਿਜਾਣ ਵਿੱਚ ਮਦਦ ਲਈ ਕਰੇਨ ਚਲਾਈ, ਜਿਸ ਵਿੱਚ ਇੱਕ ਮੱਧਮ ਆਕਾਰ ਦਾ ਇਲੈਕਟ੍ਰਿਕ ਜਨਰੇਟਰ ਸੀ।

ਇਹ ਵੀ ਪੜ੍ਹੋ: ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤਾ ਫੋਨ, ਕਿਹਾ- ਯੂਕ੍ਰੇਨ ਤੇ ਰੂਸ ’ਚ ਸ਼ਾਂਤੀ ਸਥਾਪਨਾ ਲਈ ਮਦਦ ਕਰਨ ਪ੍ਰਧਾਨ ਮੰਤਰੀ ਮੋਦੀ

ਅਦਾਲਤ ਨੂੰ ਦੱਸਿਆ ਗਿਆ ਕਿ ਜਦੋਂ ਉਹ ਜਨਰੇਟਰ ਦੇ ਚਾਰੇ ਪਾਸੇ ਰੱਸੀਆਂ ਨੂੰ ਕੱਸਣ ਲਈ ਕਰੇਨ ਅਤੇ ਲਾਰੀ ਦੇ ਵਿਚਕਾਰ ਆਇਆ ਤਾਂ ਕ੍ਰੇਨ ਹਿੱਲ ਗਈ ਅਤੇ ਗਾਰਡ ਕੁਚਲਿਆ ਗਿਆ, ਕਿਉਂਕਿ ਬ੍ਰੇਕ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਲਾਰੀ ਦੇ ਡਰਾਈਵਰ ਨੇ ਅਦਾਲਤ ਨੂੰ ਦੱਸਿਆ, "ਦੂਰ ਜਾਣ ਦੀ ਬਜਾਏ, ਮ੍ਰਿਤਕ ਨੇ ਕਰੇਨ ਨੂੰ ਆਪਣੇ ਤੋਂ ਦੂਰ ਧੱਕਾ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਿਹਾ ਅਤੇ ਦੋ ਵਾਹਨਾਂ ਦੇ ਵਿਚਕਾਰ ਫਸ ਗਿਆ।" ਡਾਕਟਰੀ ਰਿਪੋਰਟ ਮੁਤਾਬਕ ਵਿਅਕਤੀ ਦੀ ਛਾਤੀ ਅਤੇ ਪੇਟ 'ਤੇ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਦੋਵਾਂ ਵਿਅਕਤੀਆਂ 'ਤੇ ਗਲਤ ਤਰੀਕੇ ਨਾਲ ਗਾਰਡ ਦੀ ਮੌਤ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਸਖ਼ਤੀ ਨਾਲ ਖੰਡਨ ਕੀਤਾ ਸੀ।

ਇਹ ਵੀ ਪੜ੍ਹੋ: ਅਮਰੀਕਾ ’ਚ ਬਰਫੀਲੇ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 50, ਕਾਰਾਂ 'ਚੋਂ ਮਿਲ ਰਹੀਆਂ ਹਨ ਲਾਸ਼ਾਂ


author

cherry

Content Editor

Related News