11 ਮਿਲੀਅਨ ਡਾਲਰ ਦੀ ਕੋਕੀਨ ਦੀ ਸਮੱਗਲਿੰਗ ਦੇ ਮਾਮਲੇ ’ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ ਦੋਸ਼ੀ ਕਰਾਰ
Friday, Feb 21, 2025 - 03:26 PM (IST)

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)- ਬਲੂ ਵਾਟਰ ਬ੍ਰਿਜ ਰਾਹੀਂ ਕੈਨੇਡਾ ਵਿਚ 11 ਮਿਲੀਅਨ ਡਾਲਰ ਦੀ ਕੋਕੀਨ ਦੀ ਸਮੱਗਲਿੰਗ ਕਰਨ ਦੇ ਦੋਸ਼ਾਂ ਹੇਠ ਸਰਨੀਆ (ਕੈਨੇਡਾ) ਦੀ ਅਦਾਲਤ ’ਚ ਜਿਊਰੀ ਨੇ ਬੀਤੇ ਦਿਨ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਭਾਰਤੀ ਮੂਲ ਦੇ 2 ਟਰੱਕ ਡਰਾਈਵਰਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਸਾਲ ਦੇ ਅਖੀਰ ਵਿਚ ਹੀ ਇਨ੍ਹਾਂ ਦੋਵਾਂ ਨੂੰ ਸਜ਼ਾ ਸੁਣਾਈ ਜਾਵੇਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਨੀਂਦ ਦਾ ਝੋਕਾ ਬਣਿਆ ਕਾਲ, ਨਾਲੇ 'ਚ ਡਿੱਗੀ ਮਿੰਨੀ ਬੱਸ, 8 ਲੋਕਾਂ ਦੀ ਮੌਤ
ਦੋਸ਼ੀਆਂ ਦੀ ਪਛਾਣ ਵਿਕਰਮ ਦੱਤਾ (ਉਮਰ 44 ਸਾਲ) ਅਤੇ ਗੁਰਿੰਦਰ ਸਿੰਘ (ਉਮਰ 61 ਸਾਲ) ਵਜੋਂ ਹੋਈ ਹੈ। ਬਾਰਡਰ ਅਧਿਕਾਰੀਆਂ ਵੱਲੋਂ 11 ਦਸੰਬਰ 2022 ਨੂੰ ਮਿਸ਼ੀਗਨ (ਅਮਰੀਕਾ) ਅਤੇ ਓਂਟਾਰੀਓ ਕੈਨੇਡਾ ਨੂੰ ਜੋੜਦੇ ਬਲੂ ਵਾਟਰ ਬ੍ਰਿਜ ’ਤੇ ਇਕ ਕਮਰਸ਼ੀਅਲ ਟਰੱਕ ’ਚੋਂ ਇਨ੍ਹਾਂ ਪਾਸੋਂ ਕੋਕੀਨ ਤੇ ਹੋਰ ਪਦਾਰਥ ਫ਼ੜੇ ਗਏ ਸਨ।
ਇਹ ਵੀ ਪੜ੍ਹੋ: ਟਰੰਪ ਦੀ ਟੀਮ 'ਚ ਇੱਕ ਹੋਰ ਭਾਰਤੀ ਦੀ ਐਂਟਰੀ, ਸੈਨੇਟ ਦੀ ਮਨਜ਼ੂਰੀ ਤੋਂ ਬਾਅਦ ਬਣੇ FBI Chief
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8