ਸਿੰਧ ਸੂਬੇ ''ਚ 2 ਹਿੰਦੂ ਕੁੜੀਆਂ ਅਗਵਾ, ਭਾਈਚਾਰੇ ਦੇ ਆਗੂਆਂ ਨੇ ਮੰਗੀ ਸੁਰੱਖਿਆ

Tuesday, Sep 17, 2024 - 10:37 PM (IST)

ਸਿੰਧ ਸੂਬੇ ''ਚ 2 ਹਿੰਦੂ ਕੁੜੀਆਂ ਅਗਵਾ, ਭਾਈਚਾਰੇ ਦੇ ਆਗੂਆਂ ਨੇ ਮੰਗੀ ਸੁਰੱਖਿਆ

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਾਲ ਹੀ ਵਿਚ ਦੋ ਹਿੰਦੂ ਕੁੜੀਆਂ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਗਿਆ। ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ ਅਤੇ ਹਿੰਦੂ ਲੜਕੀਆਂ ਦੇ "ਅਗਵਾ" ਅਤੇ "ਜ਼ਬਰਦਸਤੀ ਧਰਮ ਪਰਿਵਰਤਨ" ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ।

ਸਿੰਧ ਦੇ ਹੈਦਰਾਬਾਦ ਸ਼ਹਿਰ ਵਿਚ ਰਹਿਣ ਵਾਲੇ ਇਕ ਹਿੰਦੂ ਨੇਤਾ ਸ਼ਿਵਾ ਕਾਚੀ ਨੇ ਕਿਹਾ, “ਸਾਨੂੰ ਲਗਭਗ ਹਰ ਹਫ਼ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਰਹੀ ਹੈ ਅਤੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਹਿੰਦੂ ਭਾਈਚਾਰਾ ਬਹੁਤ ਡਰਿਆ ਹੋਇਆ ਹੈ। ਕਾਚੀ 'ਪਾਕਿਸਤਾਨ ਦਰਾਵਰ ਇਤੇਹਾਦ' ਨਾਂ ਦੀ ਇਕ ਸੰਸਥਾ ਦਾ ਮੁਖੀ ਹੈ, ਜੋ ਅਗਵਾ ਕੀਤੀਆਂ ਗਈਆਂ ਹਿੰਦੂ ਕੁੜੀਆਂ ਦੀ ਬਰਾਮਦਗੀ ਲਈ ਮੁਹਿੰਮ ਚਲਾ ਰਿਹਾ ਹੈ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਕਈ ਮਾਮਲਿਆਂ ਵਿਚ ਉਨ੍ਹਾਂ ਤੋਂ ਬਹੁਤ ਵੱਡੀ ਉਮਰ ਦੇ ਮੁਸਲਮਾਨ ਮਰਦਾਂ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਬੁਲਡੋਜ਼ਰ ਐਕਸ਼ਨ 'ਤੇ ਲਾਈ ਰੋਕ, ਜਮੀਅਤ ਦੀ ਪਟੀਸ਼ਨ 'ਤੇ 1 ਅਕਤੂਬਰ ਤੱਕ ਜਾਰੀ ਕੀਤਾ ਇਹ ਹੁਕਮ

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਖੈਰਪੁਰ ਅਤੇ ਮੀਰਪੁਰਖਾਸ ਤੋਂ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹਥਿਆਰਬੰਦ ਲੋਕਾਂ ਨੇ ਦੋ ਹਿੰਦੂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਅਗਵਾ ਕਰ ਲਿਆ ਹੈ। ਕਾਚੀ ਮੁਤਾਬਕ, ਪਹਿਲੇ ਮਾਮਲੇ ਵਿਚ ਇਕ ਮੁਸਲਿਮ ਨੌਜਵਾਨ ਨੇ ਦਾਅਵਾ ਕੀਤਾ ਕਿ ਖੈਰਪੁਰ ਦੀ ਇਕ 16 ਸਾਲਾ ਹਿੰਦੂ ਲੜਕੀ ਉਸ ਨਾਲ ਭੱਜ ਗਈ ਅਤੇ ਇਸਲਾਮ ਕਬੂਲ ਕਰਨ ਤੋਂ ਬਾਅਦ ਉਸ ਨਾਲ ਨਿਕਾਹ ਕਰ ਲਿਆ। ਉਨ੍ਹਾਂ ਪਾਕਿਸਤਾਨ ਸਰਕਾਰ ਅਤੇ ਸੂਬਾਈ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ। ਹੈਦਰਾਬਾਦ ਸ਼ਹਿਰ ਦੇ ਸਮਾਜਿਕ ਕਾਰਕੁਨ ਰਮੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਪੁਲਸ ਲੜਕੀਆਂ ਦੇ ਅਗਵਾ ਦੇ ਮਾਮਲਿਆਂ ਵਿਚ ਸਹਿਯੋਗ ਨਹੀਂ ਕਰਦੀ ਅਤੇ ਪੀੜਤ ਪਰਿਵਾਰਾਂ ਦੀਆਂ ਐੱਫਆਈਆਰਜ਼ ਦਰਜ ਕਰਨ ਤੋਂ ਇਨਕਾਰ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News