ਕੈਨੇਡਾ 'ਚ ਕਾਰ ਅਤੇ ਰੇਲ ਵਿਚਾਲੇ ਭਿਆਨਕ ਟੱਕਰ,ਮ੍ਰਿਤਕਾਂ ਅਤੇ ਜ਼ਖ਼ਮੀਆਂ 'ਚ ਪੰਜਾਬਣ ਵਿਦਿਆਰਥਣਾਂ ਵੀ ਸ਼ਾਮਲ

Saturday, Oct 16, 2021 - 10:04 AM (IST)

ਕੈਨੇਡਾ 'ਚ ਕਾਰ ਅਤੇ ਰੇਲ ਵਿਚਾਲੇ ਭਿਆਨਕ ਟੱਕਰ,ਮ੍ਰਿਤਕਾਂ ਅਤੇ ਜ਼ਖ਼ਮੀਆਂ 'ਚ ਪੰਜਾਬਣ ਵਿਦਿਆਰਥਣਾਂ ਵੀ ਸ਼ਾਮਲ

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਬੀਤੇ ਵੀਰਵਾਰ ਦੀ ਰਾਤ ਨੂੰ ਕੈਨੇਡਾ ਦੇ ਨਾਰਥ ਟੋਰਾਂਟੋ ਦੇ ਇਲਾਕੇ 'ਚ ਇਕ ਕਾਰ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ 'ਚ 2 ਕੁੜੀਆਂ ਦੀ ਮੌਤ ਅਤੇ 3 ਹੋਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸਿਮਕੋ ਕਾਉਂਟੀ ਨਿਊ ਮਾਰਕੀਟ ਨੇੜੇ ਵਾਪਰਿਆ। ਪੁਲਸ ਵੱਲੋਂ ਮ੍ਰਿਤਕਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਹਨ ਪਰ ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਅਤੇ ਜ਼ਖ਼ਮੀਆਂ 'ਚ ਪੰਜਾਬ ਤੋਂ ਪੜ੍ਹਨ ਆਈਆਂ ਵਿਦਿਆਰਥਣਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਕੈਨੇਡਾ 'ਚ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀ ਡਰਾਈਵਰਾਂ ਦੀ ਮੌਤ

ਹਾਦਸੇ ਦੌਰਾਨ ਕਾਰ 'ਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 2 ਕੁੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਆਖ਼ਰ ਕਿਵੇਂ ਵਾਪਰਿਆ ਹੈ।

ਇਹ ਵੀ ਪੜ੍ਹੋ : 30 ਤੋਂ ਵੱਧ ਦੇਸ਼ਾਂ ਨੇ ਦਿੱਤੀ ਭਾਰਤ ਦੇ ਕੋਰੋਨਾ ਵੈਕਸੀਨ ਸਰਟੀਫਿਕੇਟ ਨੂੰ ਮਾਨਤਾ, ਇੱਥੇ ਚੈੱਕ ਕਰੋ ਸੂਚੀ


author

cherry

Content Editor

Related News