ਲੇਬਨਾਨ 'ਚ ਇਜ਼ਰਾਇਲੀ ਹਵਾਈ ਹਮਲੇ 'ਚ ਮਾਰੇ ਗਏ 2 ਆਸਟ੍ਰੇਲੀਆਈ ਨਾਗਰਿਕ
Thursday, Dec 28, 2023 - 11:43 AM (IST)
ਕੈਨਬਰਾ (ਏਜੰਸੀ): ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਕਥਿਤ ਹਿਜ਼ਬੁੱਲਾ ਲੜਾਕੂ ਸਮੇਤ ਦੋ ਆਸਟ੍ਰੇਲੀਆਈ ਨਾਗਰਿਕ ਮਾਰੇ ਗਏ ਹਨ। ਆਸਟ੍ਰੇਲੀਆ ਦੇ ਕਾਰਜਕਾਰੀ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਕਾਰਜਕਾਰੀ ਵਿਦੇਸ਼ ਮੰਤਰੀ ਮਾਰਕ ਡਰੇਫਸ ਨੇ ਦੱਸਿਆ ਕਿ ਦੱਖਣੀ ਲੇਬਨਾਨ ਦੇ ਬਿਨਤ ਜਬੇਲ ਕਸਬੇ ਵਿੱਚ ਮੰਗਲਵਾਰ ਨੂੰ ਹੋਏ ਹਵਾਈ ਹਮਲੇ ਵਿੱਚ ਇਬਰਾਹਿਮ ਬਾਜ਼ੀ ਅਤੇ ਉਸ ਦਾ ਭਰਾ ਅਲੀ ਬਾਜ਼ੀ ਮਾਰਿਆ ਗਿਆ। ਬੇਰੂਤ ਵਿੱਚ ਆਸਟ੍ਰੇਲੀਆਈ ਦੂਤਘਰ ਲੋੜ ਪੈਣ 'ਤੇ ਬਾਜ਼ੀ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
ਨਿਊਜ਼ ਮੀਡੀਆ ਨੇ ਦੱਸਿਆ ਕਿ ਇਬਰਾਹਿਮ ਬਾਜ਼ੀ ਆਪਣੀ ਲੇਬਨਾਨੀ ਪਤਨੀ ਸ਼ੌਰੂਕ ਹਾਮੂਦ ਨਾਲ ਆਸਟ੍ਰੇਲੀਆ ਜਾਣ ਲਈ ਹਾਲ ਹੀ ਵਿੱਚ ਸਿਡਨੀ ਤੋਂ ਲੈਬਨਾਨ ਪਹੁੰਚੇ ਸਨ। ਹਾਮੂਦ, ਜਿਸ ਨੂੰ ਹਾਲ ਹੀ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਮਿਲਿਆ ਸੀ, ਉਹ ਵੀ ਹਮਲੇ ਵਿੱਚ ਮਾਰੀ ਗਈ।। ਉਨ੍ਹਾਂ ਦੇ ਤਿੰਨ ਤਾਬੂਤ ਫਿਲਸਤੀਨੀ ਇਸਲਾਮੀ ਧੜੇ ਹਮਾਸ ਦੇ ਸਹਿਯੋਗੀ ਹਿਜ਼ਬੁੱਲਾ ਦੇ ਝੰਡੇ ਵਿੱਚ ਲਪੇਟੇ ਗਏ ਸਨ, ਜੋ ਇਜ਼ਰਾਈਲ ਨਾਲ ਜੰਗ ਵਿੱਚ ਹੈ। ਡਰੇਫਸ ਨੇ ਕਿਹਾ ਕਿ ਆਸਟ੍ਰੇਲੀਆ ਹਿਜ਼ਬੁੱਲਾ ਦੇ ਇਸ ਦਾਅਵੇ ਦੀ ਜਾਂਚ ਕਰ ਰਿਹਾ ਹੈ ਕਿ ਅਲੀ ਬਾਜੀ ਉਸਦੇ ਲੜਾਕਿਆਂ ਵਿੱਚੋਂ ਇੱਕ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਹਿਮ ਖ਼ਬਰ : ਫਰਾਂਸ 'ਚ ਸ਼ਰਣ ਮੰਗਣ ਵਾਲੇ 25 ਭਾਰਤੀਆਂ ਨੂੰ ਕੀਤਾ ਗਿਆ ਰਿਹਾਅ
ਡ੍ਰੇਫਸ ਨੇ ਪੱਤਰਕਾਰਾਂ ਨੂੰ ਕਿਹਾ,"ਹਿਜ਼ਬੁੱਲਾ ਆਸਟ੍ਰੇਲੀਆਈ ਕਾਨੂੰਨ ਦੇ ਤਹਿਤ ਇੱਕ ਸੂਚੀਬੱਧ ਅੱਤਵਾਦੀ ਸੰਗਠਨ ਹੈ। ਕਿਸੇ ਵੀ ਆਸਟ੍ਰੇਲੀਅਨ ਲਈ ਹਿਜ਼ਬੁੱਲਾ ਵਰਗੇ ਸੂਚੀਬੱਧ ਅੱਤਵਾਦੀ ਸੰਗਠਨ ਨਾਲ ਲੜਨ ਲਈ ਸਹਿਯੋਗ ਜਾਂ ਸਮਰਥਨ ਕਰਨਾ ਇੱਕ ਜੁਰਮ ਹੈ।"ਡਰੇਫਸ ਨੇ ਕਿਹਾ ਕਿ ਉਸਦੀ ਸਰਕਾਰ ਨੇ ਹਵਾਈ ਹਮਲੇ ਬਾਰੇ ਇਜ਼ਰਾਈਲ ਨਾਲ ਗੱਲਬਾਤ ਕੀਤੀ ਸੀ। ਡਰੇਫਸ ਨੇ ਅੱਗੇ ਕਿਹਾ,"ਮੌਜੂਦਾ ਸੰਘਰਸ਼ ਦੇ ਸੰਦਰਭ ਵਿੱਚ ਆਸਟ੍ਰੇਲੀਆ ਨੇ ਲਗਾਤਾਰ ਨਾਗਰਿਕਾਂ ਦੀਆਂ ਜਾਨਾਂ ਨੂੰ ਸੁਰੱਖਿਅਤ ਕਰਨ ਦੀ ਮੰਗ ਕੀਤੀ ਹੈ। ਡਰੇਫਸ ਨੇ ਆਸਟ੍ਰੇਲੀਅਨਾਂ ਲਈ ਲੇਬਨਾਨ ਦੀ ਯਾਤਰਾ ਨਾ ਕਰਨ ਦੀ ਸਰਕਾਰੀ ਚਿਤਾਵਨੀ ਨੂੰ ਦੁਹਰਾਇਆ। ਉਨ੍ਹਾਂ ਮੁਤਾਬਕ ਆਸਟ੍ਰੇਲੀਆਈ ਲੋਕਾਂ ਨੂੰ ਲੇਬਨਾਨ ਛੱਡ ਦੇਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।