ਡਾਟਾ ਸਾਂਝਾ ਕਰਨ ਦਾ ਮਾਮਲਾ: WhatsApp ’ਤੇ 1950 ਕਰੋੜ ਦਾ ਜੁਰਮਾਨਾ

Friday, Sep 03, 2021 - 10:51 AM (IST)

ਡਾਟਾ ਸਾਂਝਾ ਕਰਨ ਦਾ ਮਾਮਲਾ: WhatsApp ’ਤੇ 1950 ਕਰੋੜ ਦਾ ਜੁਰਮਾਨਾ

ਲੰਡਨ,(ਭਾਸ਼ਾ)– ਆਇਰਲੈਂਡ ਦੇ ਨਿੱਜਤਾ ਵਾਚਡੌਗ ਨੇ ਯੂਰਪੀ ਸੰਘ ਦੀ ਇਕ ਜਾਂਚ ਤੋਂ ਬਾਅਦ ਵਟਸਐਪ ’ਤੇ ਰਿਕਾਰਡ 22.5 ਕਰੋੜ ਯੂਰੋ (1950 ਕਰੋੜ ਰੁਪਏ) ਦਾ ਜੁਰਮਾਨਾ ਲਾਇਆ ਹੈ। ਜਾਂਚ ’ਚ ਪਤਾ ਲੱਗਾ ਸੀ ਕਿ ਵਟਸਐਪ ਨੇ ਫੇਸਬੁੱਕ ਤੇ ਹੋਰ ਕੰਪਨੀਆਂ ਨਾਲ ਲੋਕਾਂ ਦਾ ਡਾਟਾ ਸਾਂਝਾ ਕਰਨ ਬਾਰੇ ਯੂਰਪੀ ਸੰਘ ਦੇ ਡਾਟਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਡਾਟਾ ਸੁਰੱਖਿਆ ਕਮਿਸ਼ਨ ਨੇ ਕਿਹਾ ਕਿ ਉਹ ਵਟਸਐਪ ਨੂੰ ਕਾਰਵਾਈ ਕਰਨ ਦਾ ਵੀ ਹੁਕਮ ਦੇ ਰਿਹਾ ਹੈ ਤਾਂ ਜੋ ਉਸ ਦੀ ਡਾਟਾ ਵਰਜ਼ਨ ਦੀ ਪ੍ਰਕਿਰਿਆ ਯੂਰਪੀ ਸੰਘ ਦੇ ਨਿਯਮਾਂ ਦੀ ਪਾਲਣਾ ਕਰੇ। ਵਟਸਐਪ ਨੇ ਕਿਹਾ ਕਿ ਜੁਰਮਾਨਾ ਕਾਫੀ ਜ਼ਿਆਦਾ ਹੈ ਅਤੇ ਉਹ ਇਸ ਫੈਸਲੇ ਖਿਲਾਫ ਅਪੀਲ ਕਰੇਗਾ।

ਵਟਸਐਪ ਇਕ ਸੁਰੱਖਿਅਤ ਤੇ ਨਿੱਜੀ ਸੇਵਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਅਸੀਂ ਇਹ ਯਕੀਨੀ ਬਣਾਉਣ ਦਾ ਕੰਮ ਕੀਤਾ ਹੈ ਕਿ ਅਸੀਂ ਜੋ ਜਾਣਕਾਰੀ ਦਿੰਦੇ ਹਾਂ, ਉਹ ਪਾਰਦਰਸ਼ੀ ਤੇ ਵੱਡੇ ਪੱਧਰ ਦੀ ਹੋਵੇ। ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ। ਅਸੀਂ ਅੱਜ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ।


author

Rakesh

Content Editor

Related News