ਹਰ ਮਹੀਨੇ ਵਰਤੇ ਜਾਂਦੇ ਨੇ 194 ਬਿਲੀਅਨ ਮਾਸਕ, ਵਧਾ ਰਹੇ ਨੇ ''ਗਲੋਬਲ ਪਲਾਸਟਿਕ ਸੰਕਟ'' ਦਾ ਡਰ

Monday, Aug 10, 2020 - 03:50 PM (IST)

ਹਰ ਮਹੀਨੇ ਵਰਤੇ ਜਾਂਦੇ ਨੇ 194 ਬਿਲੀਅਨ ਮਾਸਕ, ਵਧਾ ਰਹੇ ਨੇ ''ਗਲੋਬਲ ਪਲਾਸਟਿਕ ਸੰਕਟ'' ਦਾ ਡਰ

ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ)- ਵਾਤਾਵਰਣ ਪ੍ਰੇਮੀ ਇਸ ਗੱਲ ਕਰਕੇ ਫਿਕਰ ਵਿਚ ਹਨ ਕਿ ਹਰ ਮਹੀਨੇ ਲਗਭਗ 194 ਬਿਲੀਅਨ ਡਿਸਪੋਜ਼ਲ ਮਾਸਕ ਅਤੇ ਦਸਤਾਨੇ ਵਰਤੇ ਜਾ ਰਹੇ ਹਨ, ਜਿਸ ਕਰਕੇ ਦੁਨੀਆ ਇਕ ਗਲੋਬਲ ਪਲਾਸਟਿਕ ਸੰਕਟ ਵੱਲ ਵਧ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਫੇਸ ਮਾਸਕਾਂ ਦੀ ਵਿਸ਼ਵ ਵਿਆਪੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਿੱਚ 40% ਵਾਧਾ ਕਰਨ ਦੀ ਜ਼ਰੂਰਤ ਹੋਏਗੀ ਪਰ ਇਸ ਨਾਲ ਕੁਦਰਤੀ ਵਾਤਾਵਰਣ, ਜਿਵੇਂ ਕਿ ਸਮੁੰਦਰੀ ਕੰਢੇ, ਪਾਰਕਾਂ ਜਾਂ ਸਮੁੰਦਰ ਵਿਚ ਪੀ. ਪੀ. ਈ.ਚੀਜ਼ਾਂ ਦੇ ਕੂੜੇ ਵਿਚ ਵੀ ਵਾਧਾ ਹੋਇਆ ਹੈ।

 ਵਿਸ਼ਵ ਸਿਹਤ ਸੰਗਠਨ ਦੀ ਅਪ੍ਰੈਲ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਸਿਰਫ 1 ਫੀਸਦੀ ਚਿਹਰੇ ਦੇ ਮਾਸਕ ਸਹੀ ਢੰਗ ਨਾਲ ਨਿਪਟਾਏ ਜਾਂਦੇ ਹਨ, ਜਦ ਕਿ ਲਗਭਗ 10,000,000 ਅਜੇ ਵੀ ਹਰ ਮਹੀਨੇ ਵਾਤਾਵਰਣ ਵਿਚ ਹੀ ਖਤਮ ਹੋ ਜਾਣਗੇ। ਇਸ ਸੰਬੰਧ ਵਿੱਚ ਵਾਤਾਵਰਣ ਪ੍ਰੇਮੀ ਐਮਿਲੀ ਸਟੀਵਨਸਨ (23) ਨੇ ਦੱਸਿਆ ਕਿ ਉਸ ਨੂੰ ਕੌਰਨਵਾਲ ਵਿੱਚ ਇੱਕ ਘੰਟੇ ਤੱਕ ਕੂੜਾ ਚੁੱਕਣ ਦੌਰਾਨ ਪੀ. ਪੀ. ਈ. ਦੇ 171 ਟੁਕੜੇ ਜ਼ਮੀਨ 'ਤੇ ਸੁੱਟੇ ਹੋਏ ਮਿਲੇ ਜਿੱਥੇ ਉਸ ਨੂੰ ਪਹਿਲਾਂ ਵੱਧ ਤੋਂ ਵੱਧ ਛੇ ਚੀਜ਼ਾਂ ਵਿਅਰਥ ਮਿਲਦੀਆਂ ਸਨ।

 ਇੱਥੇ ਇਹ ਡਰ ਸਾਹਮਣੇ ਆ ਰਿਹਾ ਹੈ ਕਿ ਪੀ. ਪੀ. ਈ.  ਦੀ ਵੱਧ ਰਹੀ ਵਰਤੋਂ ਦੇ ਨਤੀਜੇ ਵਜੋਂ ਸਮੁੰਦਰ ਵਧੇਰੇ ਪਲਾਸਟਿਕ ਨਾਲ ਪ੍ਰਦੂਸ਼ਿਤ ਕੀਤਾ ਹੋ ਸਕਦਾ ਹੈ ਜਦਕਿ ਪਹਿਲਾਂ ਹੀ ਪੀ. ਪੀ. ਈ. ਆਦਿ ਦੇ ਸਮੁੰਦਰ ਦੀ ਸਤ੍ਹਾ ਤੋਂ ਹੇਠਾਂ ਡੁੱਬਣ ਦੇ ਸਬੂਤ ਮਿਲ ਚੁੱਕੇ ਹਨ। ਇਸ ਨਾਲ ਸਮੁੰਦਰੀ ਤੱਟ 'ਤੇ ਪੀ. ਪੀ. ਈ. ਦਾ ਪ੍ਰਦੂਸ਼ਣ ਅਣਕਿਆਸਿਆ ਹੋ ਸਕਦਾ ਹੈ, ਜੋ ਸਦੀਆਂ ਤੱਕ ਸੁੱਕੇ ਮਲਬੇ ਵਾਂਗ ਰਹਿ ਸਕਦਾ ਹੈ।
 


author

Sanjeev

Content Editor

Related News