ਚੀਨ ਦੇ ਸ਼ਹਿਰਾਂ 'ਤੇ ਕਰੋੜਾਂ ਰੁਪਏ ਦਾ ਕਰਜ਼, ਹੇਗਾਂਗ ਸ਼ਹਿਰ 'ਚ ਲੱਗੀ ਐਮਰਜੈਂਸੀ

Tuesday, May 23, 2023 - 12:30 PM (IST)

ਚੀਨ ਦੇ ਸ਼ਹਿਰਾਂ 'ਤੇ ਕਰੋੜਾਂ ਰੁਪਏ ਦਾ ਕਰਜ਼, ਹੇਗਾਂਗ ਸ਼ਹਿਰ 'ਚ ਲੱਗੀ ਐਮਰਜੈਂਸੀ

ਇੰਟਰਨੈਸ਼ਨਲ ਡੈਸਕ-  ਦੁਨੀਆ ਅਤੇ ਦੇਸ਼ਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾਉਣ ਵਾਲੇ ਚੀਨ ਦੇ ਸ਼ਹਿਰ ਹੁਣ ਕਰਜ਼ੇ ਦੇ ਬੋਝ ਹੇਠ ਦੱਬਦੇ ਜਾ ਰਹੇ ਹਨ। ਗੋਲਡਮੈਨ ਸਾਕਸ ਦੀ ਇੱਕ ਰਿਪੋਰਟ ਅਨੁਸਾਰ ਚੀਨ ਦੀਆਂ ਮਿਉਂਸਪਲ ਕਾਰਪੋਰੇਸ਼ਨਾਂ 'ਤੇ 1900 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੋ ਗਿਆ ਹੈ। ਕਰਜ਼ੇ ਤੋਂ ਬਾਹਰ ਨਿਕਲਣ ਲਈ ਰੂਸ ਨੇੜੇ ਚੀਨ ਦੇ ਹੇਗਾਂਗ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸ਼ਹਿਰ ਦੀ ਆਬਾਦੀ 10 ਲੱਖ ਤੋਂ ਵੱਧ ਹੈ। ਇੱਥੇ ਨਗਰ ਨਿਗਮ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਵੀ ਵਧਾ ਦਿੱਤਾ ਹੈ। ਪਬਲਿਕ ਹੀਟਿੰਗ ਸੈਂਟਰਾਂ ਦਾ ਸਿਸਟਮ ਵੀ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਦੀਆਂ ਕਈ ਦੁਕਾਨਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੱਕੇ ਹੋਣ ਤੇ ਕੰਮ ਕਰਨ ਦਾ ਸੁਨਹਿਰੀ ਮੌਕਾ, PR ਲਈ ਜਲਦ ਕਰੋ ਅਪਲਾਈ

ਇੱਥੋਂ ਤੱਕ ਕਿ ਇਸ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਨੂੰ ਵੀ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ ਹਨ। ਸਕੂਲ ਦੇ ਅਧਿਆਪਕ ਵੀ ਚਿੰਤਤ ਹਨ ਕਿ ਹੁਣ ਸਰਕਾਰ ਉਨ੍ਹਾਂ ਨੂੰ ਵੀ ਹਟਾ ਦੇਵੇਗੀ। ਹਸਪਤਾਲ ਦੀਆਂ ਸਰਕਾਰੀ ਸਹੂਲਤਾਂ ਵੀ ਤੀਜੀ ਧਿਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਉਹ ਸੇਵਾ ਦੇ ਬਦਲੇ ਲੋਕਾਂ ਤੋਂ ਵਸੂਲੀ ਕਰ ਸਕਣ ਅਤੇ ਨਗਰ ਨਿਗਮ ਨੂੰ ਕਮਾਈ ਹੋ ਸਕੇ। ਇਸ ਤੋਂ ਇਲਾਵਾ ਹਸਪਤਾਲ ਦਾ ਸਟਾਫ਼ ਵੀ ਤੀਜੀ ਧਿਰ ਨੂੰ ਸੌਂਪ ਦਿੱਤਾ ਗਿਆ ਹੈ। ਹੇਗਾਂਗ ਸ਼ਹਿਰ ਵਿੱਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਅਜਿਹੇ 'ਚ ਹੁਣ ਕਰਜ਼ੇ 'ਚ ਡੁੱਬੇ ਹੋਰ ਸ਼ਹਿਰ ਵੀ ਐਮਰਜੈਂਸੀ ਲਗਾਉਣ ਬਾਰੇ ਸੋਚ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News