72 ਵਰ੍ਹਿਆਂ ਦੀ ਦਾਦੀ ਨੂੰ 19 ਵਰ੍ਹਿਆਂ ਦੇ ਪਤੀ ਤੋਂ ਮਿਲਿਆ ਸੱਚਾ ਪਿਆਰ

04/20/2018 3:29:02 AM

ਲੰਡਨ— ਇਕ 72 ਵਰ੍ਹਿਆਂ ਦੀ ਦਾਦੀ ਨੇ ਪੂਰੀ ਦ੍ਰਿੜ੍ਹਤਾ ਨਾਲ ਇਸ ਗੱਲ ਨੂੰ ਦੁਹਰਾਇਆ ਹੈ ਕਿ 19 ਵਰ੍ਹਿਆਂ ਦਾ ਉਸ ਦਾ ਪਤੀ ਬਹੁਤ ਪਿਆਰ ਅਤੇ ਸੱਚਾ ਪਿਆਰ ਕਰਨ ਵਾਲਾ ਸਾਬਤ ਹੋਇਆ ਹੈ ਕਿਉਂਕਿ ਉਹ ਕਦੇ ਵੀ ਨੌਜਵਾਨ ਔਰਤਾਂ ਪ੍ਰਤੀ ਕੋਈ ਖਿੱਚ ਨਹੀਂ ਰੱਖਦਾ।
ਮੈਰੀਵਿਲੇ ਦੀ ਨਿਵਾਸੀ ਦਾਦੀ ਅਲਮੇਦਾ ਇਰੇਲ ਨੂੰ ਇਕ 19 ਸਾਲ ਦੀ ਉਮਰ ਦੇ ਮੁੰਡੇ ਗੈਰੀ ਹਾਰਡਵਿਕ ਨਾਲ ਕਿਸੇ ਦੇ ਜਨਮ ਦਨ ਦੀ ਪਾਰਟੀ ਮੌਕੇ ਪਹਿਲੀ ਨਜ਼ਰੇ ਪਿਆਰ ਹੋ ਗਿਆ ਸੀ। ਉਸ ਤੋਂ ਬਾਅਦ ਦੋ ਹਫਤਿਆਂ ਦੀ ਡੇਟਿੰਗ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਭਾਵੇਂ ਕਿ ਦੋਵਾਂ ਦੀ ਉਮਰ 'ਚ  ਜ਼ਮੀਨ-ਅਸਮਾਨ ਦਾ ਅੰਤਰ ਹੈ। ਦਾਦੀ ਦਾ ਪਤੀ ਉਸ ਦੇ ਆਪਣੇ ਪੋਤਿਆਂ ਵਿਚੋਂ ਇਕ ਪੋਤੇ ਨਾਲੋਂ ਵੀ ਉਮਰ ਵਿਚ ਛੋਟਾ ਹੈ।

ਹੁਣ ਉਨ੍ਹਾਂ ਨੂੰ ਵਿਆਹ ਕਰਵਾਏ ਭਾਵੇਂ ਦੋ ਸਾਲ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ ਤੇ ਉਹ ਬਹੁਤ ਹੀ ਖੁਸ਼ੀ ਭਰਿਆ ਸ਼ਾਦੀਸ਼ੁਦਾ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕ ਉਨ੍ਹਾਂ ਦੇ ਦੋਵਾਂ ਦੇ ਪਰਿਵਾਰਾਂ ਨੇ ਭਾਵੇਂ ਵਿਰੋਧ ਵੀ ਕੀਤਾ ਸੀ ਪਰ ਉਹ ਦੋਵੇਂ ਆਪਣੇ ਰਿਸ਼ਤੇ 'ਤੇ ਅੜੇ ਰਹੇ ਹਨ। ਦਾਦੀ ਅਲਮੇਦਾ ਨੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਇਕ ਨਾਲ ਪਿਆਰ ਕਰਦੇ ਹੋ ਤਾਂ ਉਮਰ ਦਾ ਕੋਈ ਰੇੜਕਾ ਨਹੀਂ ਹੁੰਦਾ, ਬਸ ਅੰਤਾਂ ਦਾ ਪਿਆਰ ਹੋ ਜਾਂਦਾ ਹੈ ਤੇ ਉਹ ਇਹ ਵੀ ਕਹਿੰਦੀ ਹੈ, ''ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਸੱਚੀ-ਸੁੱਚੀ ਆਤਮਾ ਵਾਲੇ ਪਤੀ ਨਾਲ ਪਿਆਰ ਹੈ।''


Related News