ਸੋਮਾਲੀਆ ''ਚ ਹੋਏ ਅੱਤਵਾਦੀ ਹਮਲੇ ''ਚ 19 ਲੋਕਾਂ ਦੀ ਮੌਤ

Thursday, Jun 15, 2017 - 12:55 PM (IST)

ਮੋਗਾਦਿਸ਼ੁ— ਸੋਮਾਲੀਆ ਦੀ ਰਾਜਧਾਨੀ ਮੋਗੀਦਿਸ਼ੁ 'ਚ ਕਲ ਰਾਤ ਇਕ ਹੋਟਲ 'ਚ ਇਸਲਾਮਿਕ ਅੱਤਵਾਦੀਆਂ ਦੇ ਕਾਰ ਬਮ ਹਮਲੇ ਅਤੇ ਗੋਲਾਬਾਰੀ 'ਚ ਘੱਟ ਤੋਂ ਘੱਟ 19 ਲੋਕ ਮਾਰੇ ਗਏ। ਇਕ ਪੁਲਸ ਅਧਿਕਾਰੀ ਆਬਦੀ ਬਸ਼ੀਰ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਕਈ ਘੰਟੇ ਤੱਕ ਹੋਟਲ ਨੂੰ ਆਪਣੇ ਕਬਜ਼ੇ 'ਚ ਲੈ ਰੱਖਿਆ ਸੀ, ਜਿਸ ਨੂੰ ਹੁਣ ਸੁਰੱਖਿਆ ਬਲਾਂ ਨੇ ਆਪਣੇ ਕੰਟਰੋਲ 'ਚ ਲੈ ਲਿਆ ਹੈ। ਸੁਰੱਖਿਆ ਬਲਾਂ ਦੀ ਕਾਰਵਾਈ 'ਚ ਪੰਜ ਬੰਦੂਕਧਾਰੀ ਵੀ ਮਾਰੇ ਗਏ।


Related News