ਸ਼੍ਰੀਲੰਕਾ ''ਚ ਬਚਾਏ ਗਏ ਪਹਾੜ ''ਤੇ ਫਸੇ 180 ਵਿਦਿਆਰਥੀ

Sunday, Dec 03, 2023 - 12:52 PM (IST)

ਕੋਲੰਬੋ (ਆਈ.ਏ.ਐੱਨ.ਐੱਸ.) ਸ਼੍ਰੀਲੰਕਾ ਦੀ ਫੌਜ ਅਤੇ ਪੁਲਸ ਨੇ ਹਾਈਕਿੰਗ ਯਾਤਰਾ ਦੌਰਾਨ ਹੰਥਾਨਾ ਪਰਬਤ ਲੜੀ 'ਚ ਫਸੇ ਲਗਭਗ 180 ਯੂਨੀਵਰਸਿਟੀ ਵਿਦਿਆਰਥੀਆਂ ਨੂੰ ਬਚਾਇਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕੈਂਡੀ ਹੈੱਡਕੁਆਰਟਰ ਪੁਲਸ ਸਟੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀ ਪੱਛਮੀ ਸੂਬੇ ਦੇ ਰਾਗਾਮਾ ਵਿੱਚ ਕੇਲਾਨੀਆ ਯੂਨੀਵਰਸਿਟੀ ਦੀ ਫੈਕਲਟੀ ਆਫ਼ ਮੈਡੀਸਨ ਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ 'ਮੰਦਰ' ਨੂੰ 'ਮਦਰਸੇ' 'ਚ ਕੀਤਾ ਗਿਆ ਤਬਦੀਲ, ਹਿੰਦੂ ਭਾਈਚਾਰੇ 'ਚ ਰੋਸ

ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸ਼ਨੀਵਾਰ ਸਵੇਰੇ ਹਾਈਕਿੰਗ ਸ਼ੁਰੂ ਕੀਤੀ ਤੇ ਧੁੰਦ ਅਤੇ ਬਾਰਿਸ਼ ਕਾਰਨ ਵਾਪਸੀ ਦੇ ਰਸਤੇ ਵਿੱਚ ਭਟਕ ਗਏ। ਹੰਥਾਨਾ, ਸ਼੍ਰੀਲੰਕਾ ਦੇ ਕੇਂਦਰੀ ਹਾਈਲੈਂਡਜ਼ ਵਿੱਚ ਸਥਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਹਾਈਕਿੰਗ ਸਥਾਨ ਹੈ। ਬੁਲਾਰੇ ਅਨੁਸਾਰ ਖੇਤਰ ਵਿੱਚ ਅਚਾਨਕ ਮੌਸਮ ਵਿੱਚ ਤਬਦੀਲੀਆਂ ਕਾਰਨ ਹਰ ਸਾਲ ਕੁਝ ਵਿਦਿਆਰਥੀ ਗੁਆਚ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News