ਪਾਕਿਸਤਾਨ ’ਚ 18 ਸਾਲਾ ਹਿੰਦੂ ਲੜਕੀ ਨੇ ਸ਼ੱਕੀ ਹਾਲਾਤ ’ਚ ਕੀਤੀ ਖੁਦਕੁਸ਼ੀ

06/12/2021 6:44:36 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸਿੰਧ ਸੂਬੇ ਅਧੀਨ ਪਿੰਡ ਇਸਲਾਮ ਕੋਟ ’ਚ ਇਕ 18 ਸਾਲਾ ਹਿੰਦੂ ਲੜਕੀ ਨੇ ਛੱਤ ਨਾਲ ਫਾਹਾ ਲਾ ਕੇ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰ ਲਈ। ਮ੍ਰਿਤਕਾ ਪੂਜਾ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਜਦੋਂ ਪੂਜਾ ਨੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ, ਉਦੋਂ ਉਹ ਘਰ ’ਚ ਇਕੱਲੀ ਸੀ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਮ੍ਰਿਤਕਾ ਪੂਜਾ ਦੇ ਪਿਤਾ ਰੰਜਨ ਦਾਸ ਦੇ ਅਨੁਸਾਰ ਉਨ੍ਹਾਂ ਦਾ ਗਰੀਬ ਪਰਿਵਾਰ ਹੈ ਅਤੇ ਉਹ ਪਿੰਡ ’ਚ ਪਸ਼ੂਆਂ ਦੇ ਪਾਲਣ ਦਾ ਧੰਦਾ ਕਰਦੇ ਹਨ। ਅੱਜ ਸਵੇਰੇ ਉਹ ਪਸ਼ੂਆਂ ਨੂੰ ਲੈ ਕੇ ਖੇਤਾਂ ’ਚ ਪਿੰਡ ਦੇ ਬਾਹਰੀ ਇਲਾਕੇ ’ਚ ਗਏ ਹੋਏ ਸਨ ਅਤੇ ਪੂਜਾ ਘਰ ’ਚ ਇਕੱਲੀ ਸੀ, ਜਦੋਂ ਸਵੇਰੇ ਤਕਰੀਬਨ 8.30 ਵਜੇ ਵਾਪਸ ਘਰ ਆਏ ਤਾਂ ਵੇਖਿਆ ਕਿ ਪੂਜਾ ਦੀ ਲਾਸ਼ ਛੱਤ ਤੋਂ ਰੱਸੀ ਦੇ ਫਾਹੇ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ।

ਰੰਜਨ ਦਾਸ ਨੇ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਖੁਦਕੁਸ਼ੀ ਕਰਨੀ ਪੈਂਦੀ। ਦੂਜਾ ਘਰ ਦੀ ਛੱਤ ਬਾਂਸ ਆਦਿ ਨਾਲ ਬਣੀ ਹੋਈ ਹੈ ਅਤੇ ਛੱਤ ਨਾ ਫਾਹਾ ਲਾਉਣਾ ਆਸਾਨ ਨਹੀਂ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਕੀਤੀ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੂਜਾ ਨੇ ਆਤਮ-ਹੱਤਿਆ ਕੀਤੀ ਹੈ ਜਾਂ ਉਸ ਦੀ ਹੱਤਿਆ ਕੀਤੀ ਗਈ ਹੈ।


Manoj

Content Editor

Related News