ਭਾਰਤ-ਨੇਪਾਲ ਵਿਚਕਾਰ ਬਣੇਗੀ 18.5 ਕਿ.ਮੀ. ਲੰਮੀ ਰੇਲਵੇ ਲਾਈਨ

07/20/2019 11:39:11 AM

ਵਰਲਡ ਡੈਸਕ — ਭਾਰਤ-ਨੇਪਾਲ ਦੇ ਵਿਚਕਾਰ ਪ੍ਰਸਤਾਵਿਤ 18.5 ਕਿਲੋਮੀਟਰ ਸਰਹੱਦ ਪਾਰ ਰੇਲ ਲਾਈਨ ਲਈ ਭਾਰਤ ਨੇ ਵਿਸਥਾਰਤ ਪ੍ਰੋਜੈਕਟ ਰਿਪੋਰਟ(ਡੀਪੀਆਰ) ਨੇਪਾਲ ਨੂੰ ਸੌਂਪ ਦਿੱਤੀ ਹੈ। ਇਹ ਰੇਲ ਲਾਈਨ ਭਾਰਤ ਦੇ ਰੂਪੈਦਿਹਾ ਅਤੇ ਨੇਪਾਲ ਦੇ ਕੋਲਾਹਪੁਰ ਨੂੰ ਜੋੜੇਗੀ।
ਰਿਪੋਰਟ ਮੁਤਾਬਕ ਰੇਲਵੇ ਲਾਈਨ ਭਾਰਤ ਵਿਚ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲੇ ਦੇ ਰੂਪੈਦਿਹਾ ਰੇਲਵੇ ਸਟੇਸ਼ਨ ਤੋਂ ਜਾਇਸਪੁਰ, ਇੰਦਰਾਪੁਰ, ਗੁਰੂਵਾ ਪਿੰਡ, ਹਵਾਲਦਾਰਪੁਰ, ਰਾਜਹੇਨਾ ਹੁੰਦੇ ਹੋਏ ਨੇਪਾਲ ਦੇ ਕੋਹਲਾਪੁਰ ਤੱਕ ਜਾਵੇਗੀ।
ਭਾਰਤ ਨੇ ਰੇਲਵੇ ਲਾਈਨ ਲਈ ਡੀਪੀਆਰ ਸੌਂਪ ਦਿੱਤੀ ਹੈ। ਰੇਲਵੇ ਟ੍ਰੇਕ ਸੜਕ ਮਾਰਦ ਦੇ ਨਾਲ-ਨਾਲ ਬਣੇਗਾ। ਅਧਿਕਾਰੀਆਂ ਦੇ ਅਨੁਸਾਰ 750 ਕਿਲੋਮੀਟਰ ਲੰਮੇ ਇਸ ਰੇਲਵੇ ਨੈੱਟਵਰਕ ਦਾ ਵਿਕਾਸ ਪੰਜ ਸਾਲ ਵਿਚ ਕੀਤਾ ਜਾਵੇਗਾ। ਭਾਰਤ ਤੋਂ ਡੀਪੀਆਰ ਮਿਲਣ ਤੋਂ ਬਾਅਦ ਨੇਪਾਲ ਸਰਕਾਰ ਭੂਮੀ ਪ੍ਰਾਪਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ 'ਚ ਹੈ।
 


Related News