ਜੰਗ ਦੇ 8ਵੇਂ ਦਿਨ ਰੂਸ ਦਾ ਦਾਅਵਾ, 1600 ਯੂਕ੍ਰੇਨੀ ਫ਼ੌਜੀ ਟਿਕਾਣਿਆਂ ਨੂੰ ਕੀਤਾ ਨਸ਼ਟ

03/03/2022 4:04:04 PM

ਮਾਸਕੋ (ਵਾਰਤਾ): ਰੂਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਦੇ ਹਥਿਆਰਬੰਦ ਬਲਾਂ ਨੇ ਯੂਕ੍ਰੇਨ ਵਿਚ 1,600 ਤੋਂ ਵੱਧ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਅੱਜ ਦਾਅਵਾ ਕੀਤਾ ਕਿ ਰੂਸੀ ਹਥਿਆਰਬੰਦ ਬਲਾਂ ਨੇ ਯੂਕ੍ਰੇਨ ਵਿੱਚ 1,600 ਤੋਂ ਵੱਧ ਫ਼ੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਜੰਗ ਦਰਮਿਆਨ ਇੱਕ ਹਫ਼ਤੇ 'ਚ 10 ਲੱਖ ਲੋਕਾਂ ਨੇ ਛੱਡਿਆ ਦੇਸ਼ : UNHCR

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੋਨਾਸ਼ੇਨਕੋਵ ਨੇ ਕਿਹਾ ਕਿ ਆਪਰੇਸ਼ਨ ਦੌਰਾਨ ਕੁੱਲ 1,612 ਟੀਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਯੂਕ੍ਰੇਨੀ ਫ਼ੌਜ ਦੀਆਂ 62 ਕਮਾਂਡ ਪੋਸਟਾਂ ਅਤੇ ਸੰਚਾਰ ਕੇਂਦਰ, 39 ਐਸ-300, ਬੁਕ ਐਮ-1 ਅਤੇ ਓਸਾ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਅਤੇ 52 ਰਾਡਾਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਜ਼ਮੀਨ 'ਤੇ 49 ਅਤੇ ਹਵਾ 'ਚ 13, 606 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 67 ਮਲਟੀਪਲ ਰਾਕੇਟ ਲਾਂਚਰ, 277 ਫੀਲਡ ਆਰਟਿਲਰੀ ਪੀਸ ਅਤੇ ਮੋਟਾਰ, 405 ਵਿਸ਼ੇਸ਼ ਫ਼ੌਜੀ ਵਾਹਨ ਅਤੇ 53 ਮਾਨਵ ਰਹਿਤ ਹਵਾਈ ਵਾਹਨ ਨਸ਼ਟ ਕੀਤੇ ਗਏ।

ਪੜ੍ਹੋ ਇਹ ਅਹਿਮ ਖ਼ਬਰ- ਬੇਰਹਿਮ ਰੂਸੀ ਪੁਲਸ, ਜੰਗ ਦਾ ਵਿਰੋਧ ਕਰ ਰਹੇ ਛੋਟੇ-ਛੋਟੇ ਬੱਚੇ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News