ਨਿਕਾਰਾਗੁਆ 'ਚ ਵਾਪਰਿਆ ਸੜਕ ਹਾਦਸਾ, ਬੱਚਿਆਂ ਸਮੇਤ 16 ਲੋਕਾਂ ਦੀ ਮੌਤ

12/24/2023 10:40:46 AM

ਮਾਨਾਗੁਆ (ਯੂ. ਐੱਨ. ਆਈ.): ਨਿਕਾਰਾਗੁਆ ਦੇ ਉਪ ਰਾਸ਼ਟਰਪਤੀ ਰੋਜ਼ਾਰੀਓ ਮੁਰੀਲੋ ਨੇ ਦੱਸਿਆ ਕਿ ਮੱਧ ਨਿਕਾਰਾਗੁਆ ਦੇ ਮਾਟਾਗਲਪਾ 'ਚ ਸ਼ਨੀਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖਮੀ ਹੋ ਗਏ। ਉਸ ਨੇ ਸਥਾਨਕ ਟੈਲੀਵਿਜ਼ਨ ਚੈਨਲ 4 ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੁਈਨਜ਼ਲੈਂਡ 'ਚ ਤੂਫਾਨ ਮਗਰੋਂ ਭਾਰੀ ਤਬਾਹੀ, PM ਅਲਬਾਨੀਜ਼ ਨੇ ਕੀਤਾ ਸਹਾਇਤਾ ਪੈਕੇਜ ਦਾ ਐਲਾਨ

ਇਹ ਹਾਦਸਾ ਸ਼ਨੀਵਾਰ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਕਰੀਬ 70 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਰੈਂਚੋ ਗ੍ਰਾਂਡੇ ਨਗਰਪਾਲਿਕਾ ਵਿੱਚ ਮਨਸੇਰਾ ਨਦੀ ਦੇ ਪੁਲ ਦੀ ਵਾੜ ਨਾਲ ਟਕਰਾ ਗਈ। ਮਾਟਾਗਲਪਾ ਦੇ ਰਾਜਨੀਤਿਕ ਸਕੱਤਰ ਪੇਡਰੋ ਹਸਲਮ ਨੇ ਕਿਹਾ ਕਿ ਮਾਟਾਗਲਪਾ ਸ਼ਹਿਰ ਵਿੱਚ ਵਾਪਰੀ ਇਸ ਤ੍ਰਾਸਦੀ ਤੋਂ ਅਸੀਂ ਬਹੁਤ ਦੁਖੀ ਹਾਂ। ਹਸਲਮ ਨੇ ਕਿਹਾ ਕਿ ਮਾਟਾਗਲਪਾ ਦੇ ਸਰਕਾਰੀ ਅਧਿਕਾਰੀ, ਸਿਹਤ ਮੰਤਰਾਲਾ, ਰਾਸ਼ਟਰੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੀੜਤਾਂ ਦੀ ਦੇਖਭਾਲ ਲਈ ਘਟਨਾਸਥਲ 'ਤੇ ਮੌਜੂਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News